ਪਠਾਨਕੋਟ ‘ਚ ਫੇਰ ਲੱਗੇ ਸਾਂਸਦ ਸਨੀ ਦਿਓਲ ਦੇ ਪੋਸਟਰ:- ਨੋਜਵਾਨਾਂ ਦਾ ਕਹਿਣਾ, ਸਾਡਾ ਸਾਂਸਦ ਗਾਇਬ , ਅੱਜ ਤੱਕ ਨਹੀਂ ਦੇਖਿਆ ਚਿਹਰਾ

ਪਠਾਨਕੋਟ, 11 ਅਪ੍ਰੈਲ 2023 (ਦੀ ਪੰਜਾਬ ਵਾਇਰ)। ਲੋਕਸਭਾ ਹਲਕਾ ਗੁਰਦਾਸਪੁਰ ਦੇ ਹਲਕਾ ਪਠਾਨਕੋਟ ਤੋਂ ਸੰਸਦ ਮੈਂਬਰ ਸੰਨੀ ਦਿਓਲ ‘ਲਾਪਤਾ’ ਹੋ ਗਏ ਹਨ ਕਿਉਂਕਿ ਉਨ੍ਹਾਂ ਦੇ ਲਾਪਤਾ ਪੋਸਟਰ ਪਠਾਨਕੋਟ ਵਿੱਚ ਲਗਾਏ ਗਏ ਹਨ। ਨੌਜਵਾਨਾਂ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਉਸ ਦੇ ਲਾਪਤਾ ਪੋਸਟਰ ਲਗਾਏ ਗਏ। ਇਸ ਦੇ ਨਾਲ ਹੀ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ, ਕਿਉਂਕਿ ਸੰਨੀ ਦਿਓਲ ਸੰਸਦ ਵਿੱਚ ਵੀ ਗੁਮਸ਼ੁਦਾ ਰਹੇ ਸਨ ਅਤੇ ਕਾਫੀ ਸਾਲਾਂ ਤੋਂ ਪਠਾਨਕੋਟ ਨਹੀਂ ਆਏ।ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾ ਵੀ ਪਠਾਨਕੋਟ ਵਿੱਚ ਅਤੇ ਗੁਰਦਾਸਪੁਰ ਅੰਦਰ ਸਾਂਸਦ ਸੰਨੀ ਦਿਓਲ ਦੇ ਗੁਮਸ਼ੁਦਗੀ ਦੇ ਪੋਸਟਰ ਲੱਗ ਚੁੱਕੇ ਹਨ। ਗੁਰਦਾਸਪੁਰ ਅੰਦਰ ਅਮਰਜੋਤ ਸਿੰਘ ਜੋਕਿ ਇਡਿਅਨ ਨੈਸ਼ਨਲ ਟ੍ਰੇਡ ਯੂਨਿਅਨ ਦੇ ਨੈਸ਼ਨਲ ਮੀਡੀਆ ਇੰਚਾਰਜ ਹਨ ਇਸ ਤੋਂ ਪਹਿਲ੍ਹਾ ਸਾਂਸਦ ਸੰਨੀ ਦਿਓਲ ਦੀ ਬਰਖਾਸਤੀ ਸਬੰਧੀ ਮੰਗ ਕਰ ਚੁੱਕੇ ਹਨ ਅਤੇ ਬਕਾਇਦਾ ਸਪੀਕਰ ਨੂੰ ਚਿੱਠੀ ਭੇਜ ਚੁੱਕੇ ਹਨ।

ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜ਼ਿਲ੍ਹਾ ਸੰਯੁਕਤ ਸਕੱਤਰ ਗੋਤਮ ਮਾਨ ਨਾਲ ਮਿਲ ਕੇ ਪੋਸਟਰ ਲਗਾਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਲੋਕ ਸਭਾ ਹਲਕਿਆਂ ਵਿੱਚ ਜੋ ਵਿਕਾਸ ਕਾਰਜ ਕਰਵਾਏ ਜਾਣੇ ਸਨ, ਉਹ ਹਾਲੇ ਤੱਕ ਨੇਪੜੇ ਨਹੀਂ ਚੜ ਸਕੇ ਅਤੇ ਨਾ ਹੀ ਕਇਆਂ ਨੂੰ ਹਜੇ ਬੂਰ ਪਿਆ। ਇਸ ਕਾਰਨ ਲੋਕਾਂ ਵਿੱਚ ਰੋਸ ਹੈ। ਇਸੇ ਲਈ ਉਹ ਲਾਪਤਾ ਸੰਸਦ ਮੈਂਬਰ ਦੇ ਪੋਸਟਰ ਲਗਾ ਰਹੇ ਹਨ।

ਲੋਕ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਤਰਸਦੇ ਹਨ

ਦੂਜੇ ਪਾਸੇ ਲੋਕ ਸਭਾ ਹਲਕੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਸੰਨੀ ਦਿਓਲ ਸਾਂਸਦ ਬਣੇ ਹਨ, ਉਹ ਨਾ ਤਾਂ ਪਠਾਨਕੋਟ ਆਏ ਅਤੇ ਨਾ ਹੀ ਗੁਰਦਾਸਪੁਰ ਆਏ। ਉਸ ਨੂੰ ਅੱਜ ਤੱਕ ਆਪਣੇ ਇਲਾਕੇ ਦੇ ਲੋਕਾਂ ਦੀ ਹਾਲਤ ਦਾ ਪਤਾ ਨਹੀਂ ਲੱਗਾ। ਜੋ ਵੱਡੇ-ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ ਅਤੇ ਲੋਕ ਵੀ ਆਪਣੇ ਸੰਸਦ ਮੈਂਬਰ ਨੂੰ ਦੇਖਣ ਲਈ ਤਰਸ ਰਹੇ ਹਨ।

Exit mobile version