ਜੱਦ ਗੁਰਦਾਸਪੁਰ ਨਿਵਾਸੀ ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੇ ਆਪਣੇ ਵਿਚਾਰਾਂ ਨਾਲ ਕੀਲ ਲਿਆ ਸੰਤਾ ਦਾ ਦਿੱਲ, ਪੰਜਾਬ ਵਾਸਿਆਂ ਲਈ ਮੰਗੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ

ਗੁਰਦਾਸਪੁਰ, 10 ਅਪ੍ਰੈਲ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਾਮਦੀਪ ਪ੍ਰਤਾਪ ਸਿੰਘ ਜੋਕਿ ਜ਼ਿਲ੍ਹਾ ਗੁਰਦਾਸਪੁਰ ਦੇ ਜੰਮ ਪੱਲ ਹਨ ਵਲੋਂ ਪਹਿਲ੍ਹੀ ਵਾਰ ਵਿਰੰਧਾਵਨ ਧਾਮ ਦੇ ਦਰਸ਼ਨ ਕੀਤੇ ਗਏ। ਇਸ ਦੌਰਾਨ ਉਨ੍ਹਾਂ ਵੱਲੋਂ ਪ੍ਰੇਮਾਨੰਦ ਮਹਾਰਾਜ ਦੇ ਧਾਮ ਜਾ ਕੇ ਸਵਾਲ ਲਗਾਏ ਗਏ। ਜਿਸ ਨਾਲ ਪ੍ਰੇਮਾਨੰਦ ਮਹਾਰਾਜ ਵੀ ਉਨ੍ਹਾਂ ਦੇ ਸਵਾਲ ਤੋਂ ਪ੍ਰਭਾਵਿਤ ਅਤੇ ਕੀਲਦੇ ਨਜ਼ਰ ਆਏ ਅਤੇ ਬੇਹੱਦ ਵਿਸਥਾਰ ਨਾਲ ਰਮਨਦੀਪ ਪ੍ਰਤਾਪ ਸਿੰਘ ਦੇ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆਏ।

ਇਸ ਦੌਰਾਨ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਰਾਮਦੀਪ ਪ੍ਰਤਾਪ ਸਿੰਘ ਵੱਲੋਂ ਬਾਣੀ ਦਾ ਹਵਾਲਾ ਦਿੰਦੇ ਹੋਏ ਭਗਵਾਨ ਕ੍ਰਿਸ਼ਨ ਅਤੇ ਸੁਦਾਮਾ ਦੀ ਵਾਰਤਾਲਾਪ ਦਾ ਹਵਾਲਾ ਦਿੰਦੇ ਹੋਏ ਨਾ ਕੁੱਝ ਮੰਗਦੇ ਹੋਏ ਵੀ ਸੱਭ ਕੁੱਝ ਮੰਗ ਲਿਆ। ਮਹਾਤਮਾ ਜੀ ਵੱਲੋਂ ਹੈਰਾਨੀ ਪ੍ਰਕਟ ਕਰਦੇ ਹੋਏ ਜੱਦ ਰਮਦੀਪ ਪ੍ਰਤਾਪ ਨੂੰ ਪੁਛਿਆ ਗਿਆ ਤਾਂ ਉਨਾਂ ਦੱਸਿਆ ਕਿ ਉਹ ਦਿੱਲੀ ਦੇ ਗੁਰੂਦੁਆਰਾ ਗੋਬਿੰਦ ਸਦਨ ਨਾਲ 2002 ਵਿੱਚ ਜੁੜੇ ਸਨ ਜੱਦ ਸੰਤ ਵਿਰਸਾ ਸਿੰਘ ਜੀ ਸੀ। 2007 ਵਿੱਚ ਉਨ੍ਹਾਂ ਵੱਲੋਂ ਦੇਹ ਤਿਆਗ ਦਿੱਤੀ ਗਈ ਅਤੇ ਉਨ੍ਹਾਂ ਨੂੰ ਸੰਸਕਾਰ ਦਿੱਤੇ ਗਏ ਹਨ ਕਿ ਹਰ ਧਰਮ ਦਾ ਸਤਿਕਾਰ ਕਰਨਾ ਹੈ। ਉਕਤ ਗੁਰੂਦੁਆਰੇ ਅੰਦਰ ਭਗਵਾਨ ਰਾਮ, ਭਗਨਾਨ ਸ਼੍ਰੀ ਕਿਸ਼ਨ ਸਮੇਤ ਸਭ ਧਰਮਾਂ ਦਾ ਦਿੰਨ ਮਨਾਇਆ ਜਾਂਧਾ ਹੈ, ਬਾਬਾ ਸ਼੍ਰੀ ਚੰਦ ਜੀ ਦਾ ਹਵਨ ਵੀ ਹੁੰਦਾ ਹੈ ਅਤੇ ਇਹ ਸਿਖਾਇਆ ਗਿਆ ਹੈ ਕਿ ਰੱਭ ਹਰੇਕ ਅੰਦਰ ਵੱਸਦਾ ਹੈ।

ਦੱਸਣਯੋਗ ਹੈ ਕਿ ਸੀਨਿਅਰ ਡ਼ਿਪਟੀ ਐਡਵੋਕੇਟ ਜਨਰਲ ਰਾਮਦੀਪ ਪ੍ਰਤਾਪ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉੱਘੇ ਸੀਨੀਅਰ ਵਕੀਲਾਂ ਵਿੱਚੋਂ ਇੱਕ ਹਨ। ਵੇਖੋ ਵੀਡੀਓ

Exit mobile version