ਪੁਲਿਸ ਅਤੇ ਰੱਖਿਆ ਸੈਨਾਵਾਂ ਵਿੱਚ ਭਰਤੀ ਲਈ ਮੁਫਤ ਕੋਚਿੰਗ ਦੀ ਰੁਜਗਾਰ ਬਿਓਰੋ ਵਿਚ ਹੋਵੇਗੀ ਜਲਦੀ ਸ਼ੁਰੂਆਤ

ਪੁਲਿਸ ਅਤੇ ਰੱਖਿਆ ਸੈਨਾਵਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਮੁਫਤ ਕੋਚਿੰਗ ਹੋਵੇਗੀ ਬਹੁਤ ਲਾਹੇਵੰਦ: ਪਰਮਿੰਦਰ ਸਿੰਘ ਸੈਣੀ

ਗੁਰਦਾਸਪੁਰ, 7 ਅਪ੍ਰੈਲ 2023 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਆਈ. ਏ. ਐਸ. ਜੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਗੁਰਦਾਸਪੁਰ ਵੱਲੋਂ ਸਮਰਪਣ ਸੁਸਾਇਟੀ, ਰੁਜ਼ਗਾਰ ਬਿਓਰੋ ਅਤੇ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪੁਲਿਸ ਅਤੇ ਰੱਖਿਆ ਸੈਨਾਵਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਮੁਫਤ ਕੋਚਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਬਾਰੇ ਨੌਜਵਾਨਾਂ ਨੂੰ ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿੱਚ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਸਿੰਘ ਸੈਣੀ, ਜਿਲ੍ਹਾ ਗਾਈਡੈਂਸ ਕਾਊਂਸਲਰ -ਕਮ- ਸਕੱਤਰ ਸਮਰਪਣ ਸੋਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਕੈਰੀਅਰ ਗਾਈਡੈਂਸ ਅਤੇ ਕਾਉਸਲਿੰਗ ਦਾ ਪ੍ਰਬੰਧ ਕਰਦੇ ਹੋਇਆਂ ਹੈਲਪਲਾਈਨ ਨੰਬਰ ਅਤੇ email id ਪਹਿਲਾਂ ਹੀ ਜਾਰੀ ਕੀਤੀ ਗਈ ਹੈ।

ਉਹਨਾਂ ਦੱਸਿਆ ਕਿ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਮੁਫਤ ਕੋਚਿੰਗ ਸੰਬੰਧੀ ਲਿਖਤੀ ਅਤੇ ਫਿਜੀਕਲ ਟਰੇਨਿੰਗ ਦੀ ਰਜਿਸਟ੍ਰੇਸ਼ਨ ਰੋਜ਼ਗਾਰ ਬਿਓਰੋ ਵੱਲੋਂ ਜਾਰੀ ਹੈਲਪਲਾਈਨ ਤੇ ਵੀ ਕਰ ਸਕਦੇ ਹਨ।ਮੁਫਤ ਕੋਚਿੰਗ ਦੀ ਸ਼ੁਰੂਆਤ ਬਹੁਤ ਜਲਦੀ ਕੀਤੀ ਜਾ ਰਹੀ ਹੈ। ਭਰਤੀ ਹੋਣ ਦੇ ਚਾਹਵਾਨ ਨੌਜਵਾਨ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਅਫਸਰ ਸ਼੍ਰੀ ਪ੍ਰਸ਼ੋਤਮ ਸਿੰਘ ਚਿੱਬ ਜੀ ਨਾਲ ਅਤੇ ਹੈਲਪ ਲਾਈਨ ਨੰਬਰ 9478415200 ਅਤੇ email id:- employmenthelpline.gsp@gmail.com ਤੇ ਵੀ ਮੁਫਤ ਕੋਚਿੰਗ ਸਬੰਧੀ ਅਤੇ ਹੋਰ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਇਮਾਨਦਾਰੀ ਨਾਲ ਫਿਜੀਕਲ ਟਰੇਨਿੰਗ ਲਈ ਗਰਾਊਂਡ ਵਿਚ ਅਤੇ ਲਿਖਤੀ ਪ੍ਰੀਖਿਆ ਲਈ ਕੋਚਿੰਗ ਹਾਲ ਵਿਚ ਮਿਹਨਤ ਕਰੋ ਪ੍ਰਮਾਤਮਾ ਤੁਹਾਨੂੰ ਜ਼ਰੂਰ ਸਫਲ ਕਰੇਗਾ।

Exit mobile version