ਗ੍ਰਹਿ ਮੰਤਰਾਲੇ ਕੋਲ ਪਹੁੰਚੀ 28 ਗੈਂਗਸਟਰਾਂ ਦੀ ਲਿਸਟ

ਚੰਡੀਗੜ੍ਹ, 3 ਅਪ੍ਰੈਲ, 2023 (ਦੀ ਪੰਜਾਬ ਵਾਇਰ)। ਕੇਂਦਰੀ ਜਾਂਚ ਏਜੰਸੀ (ਐਨ ਆਈ ਏ) ਨੇ ਕਈ ਗੈਂਗਸਟਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਤੋਂ ਬਾਅਦ ਕਰੀਬ 28 ਗੈਂਗਸਟਰਾਂ ਦੇ ਨਾਵਾਂ ਤੇ ਉਹਨਾਂ ਦੀਆਂ ਕਾਰਵਾਈਆਂ ਦੀ ਸੂਚੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ। ਇਹਨਾਂ ਗੈਂਗਸਟਰਾਂ ਦਾ ਕਨੈਕਸ਼ਨ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਨਾਲ ਸਬੰਧਤ ਹਨ, ਜੋ ਵਿਦੇਸ਼ਾਂ ਵਿਚਰਹਿ  ਕੇ ਭਾਰਤ ਵਿਚ ਟਾਰਗੇਟ ਕਿਲਿੰਗ ਸਮੇਤ ਹੋਰ ਅਪਰਾਧੀ ਕਾਰਵਾਈਆਂ ਕਰ ਰਹੇ ਹਨ।

ਹੁਣ ਇਹਨਾਂ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਰਣਨੀਤੀ ਉਲੀਕੀ ਜਾ ਰਹੀ ਹੈ। 

ਪੜ੍ਹੋ  ਨਾਮ ਤੇ ਦੇਸ਼ ਜਿਥੇ ਗੈਂਗਸਟਰ ਛੁਪੇ ਹਨ:
1. ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ ਕੈਨੇਡਾ/ਯੂ ਐਸ ਏ 
2. ਅਨਮੋਲ ਬਿਸ਼ਨੋਈ ਅਮਰੀਕਾ
3. ਕੁਲਦੀਪ ਸਿੰਘ ਯੂ ਏ ਈ
4. ਜਗਜੀਤ ਸਿੰਘ ਮਲੇਸ਼ੀਆ
5. ਧਰਮ ਕਹਲੋਨ ਯੂ ਐਸ ਏ
6. ਰੋਹਿਤ ਗੋਦਾਰਾ ਯੂਰਪ
7. ਗੁਰਵਿੰਦਰ ਸਿੰਘ ਕੈਨੇਡਾ
8. ਸਚਿਨ ਥਾਪਨ ਅਜਰਬਾਈਜਾਨ
9. ਸਤਵੀਰ ਸਿੰਘ ਕੈਨੇਡਾ
10. ਸਨਵਰ ਢਿੱਲੋਂ ਕੈਨੇਡਾ
11. ਰਾਜੇਸ਼ ਕੁਮਾਰ ਬ੍ਰਾਜ਼ੀਲ
12. ਗੁਰਪ੍ਰਿੰਦਰ ਸਿੰਘ ਕੈਨੇਡਾ
13. ਹਰਜੋਤ ਸਿੰਘ ਗਿੱਲ ਅਮਰੀਕਾ
14. ਦਰਮਨਜੀਤ ਸਿੰਘ ਉਰਫ ਦਰਮਨ ਕਾਹਲੋਂ ਅਮਰੀਕਾ
15. ਅੰਮ੍ਰਿਤਪਾਲ ਅਮਰੀਕਾ
16. ਸੁਖਦੂਲ ਸਿਰਫ ਉਰਫ ਸੁੱਖਾ ਦੁਨੇਕੇ ਕੈਨੇਡਾ
17. ਗੁਰਪਿੰਦਰ ਸਿੰਘ ਉਰਫ ਬਾਬਾ ਦੱਲਾ ਕੈਨੇਡਾ
18. ਸਤਵੀਰ ਸਿੰਘ ਵੜਿੰਗ ਉਰਫ ਸੈਮ ਕੈਨੇਡਾ
19. ਲਖਬੀਰ ਸਿੰਘ ਲੰਡਾ ਕੈਨੇਡਾ
20. ਅਰਸ਼ਦੀਪ ਸਿੰਘ ਉਰਫ ਡੱਲਾ ਕੈਨੇਡਾ
21. ਚਰਨਜੀਤ ਸਿੰਘ ਉਰਫ ਰਿੰਕੂ ਬੀਹਲਾ ਕੈਨੇਡਾ
22. ਰਾਮਦੀਪ ਸਿੰਘ ਉਰਫ ਰਮਨ ਜੱਜ ਕੈਨੇਡਾ
23. ਗੌਰਵ ਪਟਿਆਲਾ ਉਰਫ ਲੱਕੀ ਪਟਿਆਲ ਅਰਮੀਨੀਆ
24. ਸੁਪ੍ਰੀਪ ਸਿੰਘ ਹੈਰੀ ਚੱਠਾ ਜਰਮਨੀ
25. ਰਮਨਜੀਤ ਸਿੰਘ ਉਰਫ ਰੋਮੀ ਹਾਂਗਕਾਂਗ
26. ਮਨਪ੍ਰੀਤ ਸਿੰਘ ਉਰਫ ਪੀਤਾ ਫਿਲੀਪੀਂਸ
27. ਗੁਰਜੰਟ ਸਿੰਘ ਜੰਟਾ ਆਸਟਰੇਲੀਆ
28. ਸੰਦੀਪ ਗਰੇਵਾਲ ਉਰਫ ਬਿੱਲਾ ਉਰਫ ਸੰਨੀ ਖਵਾਜਕੇ ਇੰਡੋਨੇਸ਼ੀਆ

Exit mobile version