ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਕਾਬੂ ਕਰਨ ਲਈ ਦਿੱਲੀ ਤੇ ਪੰਜਾਬ ਪੁਲੀਸ ਨੇ ਕੌਮੀ ਰਾਜਧਾਨੀ ’ਚ ਸਾਂਝੀ ਤਸਾਸ਼ੀ ਮੁਹਿੰਮ ਚਲਾਈ

ਨਵੀਂ ਦਿੱਲੀ, 25 ਮਾਰਚ 2023 (ਦੀ ਪੰਜਾਬ ਵਾਇਰ)। ਭਗੌੜੇ ਖਾਲਿਸਤਾਨੀ ਪੱਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਵਿਚ ਚੱਲ ਰਹੀ ਛਾਪੇਮਾਰੀ ਦੌਰਾਨ ਦਿੱਲੀ ਪੁਲੀਸ ਅਤੇ ਪੰਜਾਬ ਪੁਲੀਸ ਦੀਆਂ ਟੀਮਾਂ ਨੇ ਦਿੱਲੀ ਅਤੇ ਇਸ ਦੀ ਸਰਹੱਦ ‘ਤੇ ਤਲਾਸ਼ੀ ਮੁਹਿੰਮ ਚਲਾਈ। ਦਿੱਲੀ ਪੁਲੀਸ ਦੇ ਸੂਤਰਾਂ ਨੇ ਦੱਸਿਆ ਕਿ ਖਾਲਿਸਤਾਨੀ ਸਮਰਥਕ ਜਥੇਬੰਦੀ ਵਾਰਿਸ ਪੰਜਾਬ ਦੇ ਦੇ ਮੁਖੀ ਦੇ ਦਿੱਲੀ ’ਚ ਹੋਣ ਦਾ ਸ਼ੱਕ ਹੈ। ਸੂਤਰਾਂ ਅਨੁਸਾਰ, ਦਿੱਲੀ ਦੇ ਅੰਤਰ ਰਾਜੀ ਬੱਸ ਟਰਮੀਨਲ ‘ਤੇ ਖਾਲਿਸਤਾਨ ਦੇ ਹਮਦਰਦ ਅੰਮ੍ਰਿਤਪਾਲ ਨੂੰ ਵੇਖੇ ਜਾਣ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲੀਸ ਅਤੇ ਪੰਜਾਬ ਪੁਲੀਸ ਦਿੱਲੀ ਅਤੇ ਇਸ ਦੀਆਂ ਸਰਹੱਦਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਖੁਫੀਆ ਜਾਣਕਾਰੀ ਮੁਤਾਬਕ ਉਹ ਉਹ ਸਾਧ ਦੇ ਭੇਸ ਵਿੱਚ ਹੋ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਪਪਲਪ੍ਰੀਤ ਸਿੰਘ ਵੀ ਹੈ। ਪੰਜਾਬ ਪੁਲੀਸ ਨੇ ਅੰਮ੍ਰਿਤਪਾਲ ਦੇ ਦਿੱਲੀ ਸਰਹੱਦ ਵਿੱਚ ਬੱਸ ਤੋਂ ਇਲਾਵਾ ਕਿਸੇ ਹੋਰ ਵਾਹਨ ਦੀ ਵਰਤੋਂ ਕਰਕੇ ਦਾਖਲ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਅੰਮ੍ਰਿਤਪਾਲ ਸਿੰਘ ਦੇ ਸੂਬੇ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਹਤਿਆਤ ਵਜੋਂ ਉੱਤਰਾਖੰਡ ਦੇ ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ।

Exit mobile version