ਵਿਆਹ ਦੇ ਬੰਧਨ ‘ਚ ਬੱਝੇ ਹਰਜੋਤ ਬੈਂਸ ਤੇ ਜੋਤੀ ਯਾਦਵ; ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਸੰਪਨ ਹੋਇਆ ਅਨੰਦ ਕਾਰਜ

ਚੰਡੀਗੜ੍ਹ, 25 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਸ਼ਨਿਵਾਰ ਨੂੰ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਸੁਭਾਗੀ ਜੋੜੀ ਦਾ ਅਨੰਦ ਕਾਰਜ ਨੰਗਲ ਦੇ ਗੁਰਦੁਆਰਾ ਸ੍ਰੀ ਬਿਭੋੋਰ ਸਾਹਿਬ ਵਿਖੇ ਪੂਰਨ ਗੁਰ ਮਰਿਯਾਦਾ ਅਨੁਸਾਰ ਸੰਪਨ ਹੋ ਗਿਆ। ਉਨ੍ਹਾਂ ਦੇ ਅਨੰਦ ਕਾਰਜ ਸ਼ਨਿਚਰਵਾਰ ਸਵੇਰੇ 8 ਵਜੇ ਹੋਏ ਜਿਸ ਵਿਚ ਸਿਰਫ਼ ਪਰਿਵਾਰਕ ਮੈਂਬਰਾਂ ਨੇ ਹੀ ਸ਼ਮੂਲੀਅਤ ਕੀਤੀ। ਇਸ ਗੱਲ ਦਾ ਸੰਕੇਤ ਸਿੱਖਿਆ ਮੰਤਰੀ ਨੇ ਪਹਿਲਾਂ ਹੀ ਦੇ ਦਿੱਤਾ ਸੀ ਕਿ ਉਹ ਮਾਰਚ ਦੇ ਅਖੀਰ ਤਕ ਵਿਆਹ ਕਰਨਗੇ।

Exit mobile version