ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਸ਼ਹੀਦੀ ਦਿਵਸ ਨੂੰ ਪੱਤਰਕਾਰਤਾ ਬਚਾਓ ਦਿਵਸ ਵਜੋਂ ਮਨਾਇਆ

ਗੁਰਦਾਸਪੁਰ , 23 ਮਾਰਚ 2023 (ਦੀ ਪੰਜਾਬ ਵਾਇਰ)। ਇੰਡੀਅਨ ਜਰਨਲਿਸਟ ਯੂਨੀਅਨ ਦੇ ਸੱਦੇ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ (ਪੀਸੀਜੇਯੂ) ਦੇ ਦਿਸ਼ਾ ਨਿਰਦੇਸ਼ਾਂ ਤੇ ਯੂਨੀਅਨ ਦੀ ਗੁਰਦਾਸਪੁਰ ਇਕਾਈ ਵੱਲੋਂ ਇੱਕ ਬੈਠਕ ਕੇ.ਪੀ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ । ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਬੈਠਕ ਨੂੰ ਪੱਤਰਕਾਰਤਾ ਬਚਾਓ ਦਿਵਸ ਵਜੋਂ ਮਨਾਇਆ ਗਿਆ ।

ਬੁਲਾਰਿਆਂ ਨੇ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਵਿਚਾਰਾਂ ਦੀ ਆਜ਼ਾਦੀ ਲਈ ਭਗਤ ਸਿੰਘ ਅਤੇ ਹੋਰਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ । ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬੋਲਣ ਅਤੇ ਲਿਖਣ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ । ਬੁਲਾਰਿਆਂ ਨੇ ਕਿਹਾ ਕਿ ਅੱਜ ਅਸੀਂ ਇਸ ਪੜਾਅ ਤੇ ਹਾਂ ਕਿ ਪੱਤਰਕਾਰਤਾ ਖ਼ਤਰੇ ਵਿੱਚ ਹੈ । ਪੱਤਰਕਾਰਾਂ ਨਾਲ ਬਹੁਤ ਜਗ੍ਹਾ ਵਧੀਕੀ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ । ਲੋਕਤੰਤਰ ਦੇ ਇਸ ਚੌਥੇ ਥੰਮ੍ਹ ਨੂੰ ਖੋਖਲਾ ਹੋਣ ਤੋਂ ਬਚਾਉਣ ਲਈ ਪੱਤਰਕਾਰਾਂ ਦਾ ਇੱਕਜੁੱਟ ਹੋਣਾ ਬਹੁਤ ਜ਼ਰੂਰੀ ਹੈ । ਪ੍ਰਸ਼ਾਸਨ ਦੀ ਪੱਤਰਕਾਰਾਂ ਨਾਲ ਦੂਰੀ ਲਗਾਤਾਰ ਵਧ ਰਹੀ ਹੈ । ਬੈਠਕ ਦੌਰਾਨ ਫ਼ੀਲਡ ਦੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਵੀ ਵਿਚਾਰ ਕੀਤਾ ਗਿਆ ।

ਇਸ ਮੌਕੇ ਸੁਨੀਲ ਕੁਮਾਰ, ਅਸ਼ਵਨੀ ਕੁਮਾਰ, ਆਕਾਸ਼ , ਦੀਪਕ ਕਾਲੀਆ , ਗਗਨ ਬਾਵਾ , ਅਸ਼ੋਕ ਕੁਮਾਰ , ਹਰਦੀਪ ਸਿੰਘ, ਨਿਖਿਲ ਕੁਮਾਰ , ਬਾਲ ਕ੍ਰਿਸ਼ਨ ਕਾਲੀਆ , ਰਵੀ ਕੁਮਾਰ , ਸੰਜੀਵ ਸਰਪਾਲ, ਦੀਕਸ਼ਾਂਤ, ਜਨਕ ਰਾਜ ਮਹਾਜਨ, ਸੰਦੀਪ ਕੁਮਾਰ ਆਦਿ ਮੌਜੂਦ ਸਨ ।

Exit mobile version