ਬੀ.ਡੀ.ਐਸ ਵੱਲੋਂ ਸ਼ਹੀਦ-ਏ-ਆਜਮ ਸ੍ਰ. ਭਗਤ ਸਿੰਘ, ਸੁਖਦੇਵ ਸਿੰਘ, ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ

65 ਯੁਨਿਟ ਖੂਨ ਹੋਇਆ ਇਕੱਤਰ।

ਗੁਰਦਾਸਪੁਰ 23 ਮਾਰਚ (ਮੰਨਣ ਸੈਣੀ)। ਇਨਸਾਨ ਇਨਸਾਨੀ ਅਤੇ ਇਨਸਾਨੀਅਤ ਦੀ ਸੇਵਾ ਨੂੰ ਸਮਰਪਿਤ ਟੀਮ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਸਾਂਝੇ ਤੌਰ ਤੇ ਸ਼ਹੀਦੇ ਆਜਮ ਸ੍ਰ. ਭਗਤ ਸਿੰਘ, ਸੁਖਦੇਵ ਸਿੰਘ, ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੁਰਾਣਾ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸੀ.ਜੀ.ਐਮ ਅਤੇ ਸਿਵਲ ਜੱਜ ਮੈਡਮ ਨਵਦੀਪ ਕੌਰ ਗਿੱਲ ਜੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਕੇ ਖੂਨਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਕੈਂਪ ਦੀ ਸ਼ੁਰੂਆਤ ਕੀਤੀ।

ਇਸ ਕੈਂਪ ਵਿੱਚ ਬਲੱਡ ਬੈਂਕ ਗੁਰਦਾਸਪੁਰ ਦੇ ਬੀ.ਟੀ.ਓ ਡਾ. ਪੂਜਾ ਖੋਸਲਾ ਜੀ ਦੀ ਅਗਵਾਈ ਹੇਠ ਬਲੱਡ ਟੀਮ ਵੱਲੋਂ 65 ਦੇ ਕਰੀਬ ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਨੂੰ ਸਫਲ ਬਣਾਉਣ ਲਈ ਜੇ.ਕੇ ਸੁਸਾਇਟੀ ਫਾਰ ਪ੍ਰੋਮੋਸ਼ਨ ਆਫ ਯੂਥ ਗੁਰਦਾਸਪੁਰ ਦੇ ਪ੍ਰੋਜੈਕਟ ਮੈਨੇਜ਼ਰ ਮੈਡਮ ਰਜਨੀ ਸ਼ਰਮਾ ਅਤੇ ਸੈਂਟਰ ਇੰਚਾਰਜ ਮੈਡਮ ਵਰਿੰਦਰ ਕੌਰ ਜੀ ਸੇਵਾ ਭਾਰਤ ਦੀ ਮੁੱਖ ਕਾਰਜਕਰਤਾ ਰੇਨੂੰ ਬਾਲਾ ਜੀ ਨੇ ਵਿਸ਼ੇਸ਼ ਤੌਰ ਤੇ ਯੋਗਦਾਨ ਦਿੱਤਾ ਗਿਆ। ਇਸਤੋ ਬਾਅਦ ਸੁਸਾਇਟੀ ਵੱਲੋਂ ਖੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।

ਇਸ ਕੈਂਪ ਦੀ ਅਗਵਾਈ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਦੇ ਜਿਲ੍ਹਾ ਯੂਥ ਪ੍ਰਧਾਨ ਕੇ.ਪੀ.ਐਸ ਬਾਜਵਾ, ਮੁੱਖ ਸਲਾਹਕਾਰ ਸ਼੍ਰੀ ਅਵਤਾਰ ਸਿੰਘ ਉਰਫ਼ ਰਾਜੂ ਘੁੰਮਣ, ਜਨਰਲ ਸਕੱਤਰ ਸ਼੍ਰੀ ਪ੍ਰਵੀਨ ਅੱਤਰੀ, ਸਹਾਇਕ ਖਜਾਨਚੀ ਸ਼੍ਰੀ ਆਦਰਸ਼ ਕੁਮਾਰ ਨੇ ਸਾਂਝੇ ਤੌਰ ਤੇ ਕੀਤੀ।ਮੌਕੇ ਤੇ ਸੁਸਾਇਟੀ ਦੇ ਸੇਵਾਦਾਰ ਸ਼੍ਰੀ ਰਾਜੇਸ਼ ਬੱਬੀ, ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੇ ਸੇਵਾਦਾਰ ਸ਼੍ਰ ਗੁਰਸ਼ਰਨਜੀਤ ਸਿੰਘ ਪੁਰੇਵਾਲ, ਕੋਰ ਕਮੇਟੀ ਮੈਂਬਰ ਸੁਨੀਲ ਕੁਮਾਰ, ਹਰਪ੍ਰੀਤ ਸਿੰਘ ਰਾਨੂੰ, ਨਿਸ਼ਚਿੰਤ ਕੁਮਾਰ, ਡਾ. ਅਰਜੁਨ ਭੰਡਾਰੀ, ਐਡਵੋਕੇਟ ਮੁਨੀਸ਼ ਕੁਮਾਰ ਜੀ, ਖਜ਼ਾਨਚੀ ਦਵਿੰਦਰਜੀਤ ਸਿੰਘ, ਸੰਦੀਪ ਸਿੰਘ ਬੋਪਾਰਾਏ ਆਦਿ ਮੈਂਬਰ ਵੀ ਸੇਵਾ ਵਿੱਚ ਹਾਜ਼ਰ ਰਹੇ।

Exit mobile version