ਭਾਰਤ ਪਾਕ ਸਰਹਦ ਨੇੜ੍ਹੇ ਦਰਜ਼ ਹੋਈ ਡਰੋਨ ਮੂਵਮੈਂਟ 19 ਰੌਂਦ ਬੀਐੱਸਐੱਫ਼ ਨੇ ਕੀਤੇ ਫ਼ਾਇਰ

ਗੁਰਦਾਸਪੁਰ, 8 ਮਾਰਚ 2023 (ਮੰਨਣ ਸੈਣੀ)। ਦੀਨਾਨਗਰ ਵਿੱਚ ਬੀਐਸਐਫ ਦੀ ਚੋਤਰਾ ਚੌਕੀ ਨੇੜੇ ਬੀਤੀ ਰਾਤ ਡਰੋਨ ਦੀ ਹਰਕਤ ਦਰਜ਼ ਕੀਤੀ ਗਈ। ਡਰੋਨ ਦੀ ਆਵਾਜ਼ ਸੁਣ ਕੇ ਬੀਐੱਫਐੱਫ ਦੀ 58 ਬਟਾਲਿਨ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਵੱਲੋਂ ਕਰੀਬ 19 ਰਾਉਂਡ ਫਾਇਰ ਕੀਤੇ ਗਏ। ਇਸ ਸਬੰਧੀ ਬੀਐਸਐਫ ਅਤੇ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤਾ ਗਿਆ ਪਰ ਕੋਈ ਵੀ ਨਾ ਮਿਲਿਆ। ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਡਰੋਨ ਕਰੀਬ 3 ਮਿੰਨਟ ਤੱਕ ਭਾਰਤੀ ਸਰਹੱਦ ਅੰਦਰ ਰੁੱਕਣ ਵਿੱਚ ਕਾਮਯਾਬ ਰਿਹਾ।

ਦੱਸ ਦਈਏ ਕਿ ਪਾਕਿਸਤਾਨ ਵੱਲੋਂ ਸਰਹੱਦ ‘ਤੇ ਆਏ ਦਿਨ ਕੋਈ ਨਾ ਕੋਈ ਗਤੀਵਿਧੀ ਦੇਖਣ ਨੂੰ ਮਿਲ ਰਹੀ ਹੈ। ਡਰੋਨਾਂ ਰਾਹੀਂ ਸਰਹੱਦ ਪਾਰ ਤੋਂ ਲਗਾਤਾਰ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ।

Exit mobile version