ਐਸਐਸਪੀ ਗੁਰਦਾਸਪੁਰ ਨੇ ਜਾਣਿਆ ਅਜਨਾਲਾ ਹਮਲੇ ਵਿੱਚ ਜ਼ਖਮੀ ਹੋਏ ਹੋਮਗਾਰਡ ਜਨਕ ਰਾਜ ਦਾ ਹਾਲ

ਇੱਕ ਹੋਰ ਮੁਲਾਜਮ ਦੀ ਜਾਣ ਬਚਾਉਂਦਿਆ ਖੁੱਦ ਜਖ਼ਮੀ ਹੋਇਆ ਹੋਮਗਾਰਡ ਜਨਕ ਰਾਜ, ਸਿਰ ਤੇ ਲੱਗੇ 9 ਟਾਂਕੇ

ਐਸਐਸਪੀ ਹਰੀਸ਼ ਦਿਯਾਮਾ ਵੱਲੋ ਜਨਕ ਰਾਜ ਅਤੇ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ

ਗੁਰਦਾਸਪੁਰ, 26 ਫਰਵਰੀ (ਮੰਨਣ ਸੈਣੀ ) । ਬੀਤੇ ਦਿਨੀਂ ਅਜਨਾਲਾ ਵਿਖੇ ਹੋਈਆਂ ਝੜਪਾਂ ਦੌਰਾਨ ਜ਼ਖਮੀ ਹੋਣ ਵਾਲੇ ਪੰਜਾਬ ਹੋਮਗਾਰਡ ਦੇ ਜਵਾਨ ਜਨਕ ਰਾਜ ਦੀ ਸਿਹਤ ਦਾ ਹਾਲ ਜਾਨਣ ਲਈ ਐਸਐਸਪੀ ਗੁਰਦਾਸਪੁਰ ਹਰੀਸ਼ ਦਿਯਾਮਾ ਆਈਪੀਐਸ ਬੀਤੇ ਦਿੰਨੀ ਉਸ ਦੇ ਘਰ ਦੀਨਾਨਗਰ ਵਿਖੇ ਪਹੁੰਚੇ। ਇਸ ਦੌਰਾਨ ਐਸਐਸਪੀ ਵੱਲੋਂ ਪੀ.ਐਚ.ਸੀ ਜਨਕ ਰਾਜ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਅਤੇ ਉਨ੍ਹਾਂ ਦੀ ਬਹਾਦੁਰੀ ਅਤੇ ਸੂਝ ਬੂਜ ਲਈ ਪ੍ਰੇਰਿਆ ਵੀ ਗਿਆ।

ਐਸਐਸਪੀ ਹਰੀਸ਼ ਨੇ ਦੱਸਿਆ ਕਿ ਜਨਕ ਰਾਜ ਪਲਾਸਟਿਕ ਦੀ ਢਾਲ ਲੈ ਕੇ ਖੜ੍ਹਾ ਸੀ। ਇਸ ਦੌਰਾਨ ਅਚਾਨਕ ਦੂਸਰੇ ਪਾਸਿਓ ਹਮਲਾ ਸ਼ੁਰੂ ਹੋ ਗਿਆ। ਜਨਕ ਰਾਜ ਨੇ ਆਪਣੀ ਪਲਾਸਟਿਕ ਦੀ ਢਾਲ ਨਾਲ ਆਪਣੇ ਇੱਕ ਸਾਥੀ ਤੇ ਹੋਏ ਹਮਲੇ ਨੂੰ ਨਾਕਾਮ ਕੀਤਾ ਅਤੇ ਇੱਸੇ ਦੌਰਾਨ ਕਿਸੇ ਨੇ ਉਸ ਦੇ ਸਿਰ ਤੇ ਵਾਰ ਕਰ ਦਿੱਤਾ। ਜਿਸ ਵਿੱਚ ਉਸ ਦੇ ਸਿਰ ਤੇ 9 ਟਾਂਕੇ ਲੱਗੇ। ਐਸਐਸਪੀ ਹਰੀਸ਼ ਨੇ ਦੱਸਿਆ ਕਿ ਅੱਜ ਜਨਕ ਰਾਜ ਦਾ ਸਕੈਨ ਕਰਵਾਇਆ ਗਿਆ ਹੈ ਜਿਸ ਵਿੱਚ ਉਸਦੀ ਹਾਲਤ ਠੀਕ ਆਈ ਹੈ ਅਤੇ ਆਸ਼ਾ ਹੈ ਕਿ ਉਹ ਜਲਦੀ ਠੀਕ ਹੋ ਜਾਵੇਗਾ।

ਉਨ੍ਹਾਂ ਦੱਸਿਆ ਕਿ ਜਨਕ ਰਾਜ ਪਿਛਲੇ 20 ਸਾਲਾ ਤੋਂ ਤਨਦੇਹੀ ਨਾਲ ਪੁਲਿਸ ਦੀ ਡਿਓਟੀ ਨਿਭਾ ਰਿਹਾ ਹੈ ਅਤੇ ਉਸਦੇ ਬੱਚੇ ਵੀ ਆਈਪੀਐਸ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੂਰੀ ਪੰਜਾਬ ਪੁਲਿਸ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾ ਦੇ ਨਾਲ ਡੱਟ ਕੇ ਖੜ੍ਹੀ ਹੈ।

ਇਸ ਮੌਕੇ ਜਨਕ ਰਾਜ ਅਤੇ ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉੱਚ ਅਧਿਕਾਰੀ ਦੇ ਆਉਣ ਨਾਲ ਉਨ੍ਹਾਂ ਦਾ ਮਨੋਬੱਲ ਅੱਗੇ ਨਾਲੋਂ ਜਿਆਦਾ ਵਧਿਆ ਹੈ ਅਤੇ ਉਹ ਜਲਦ ਠੀਕ ਹੋ ਕੇ ਆਪਣੀ ਡਿਓਟੀ ਤੇ ਜਾ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ।

Exit mobile version