ਖੱਟੜਾ ਵਿਖੇ 26 ਫ਼ਰਵਰੀ ਨੂੰ 11ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਚੋਟੀ ਦੀਆਂ 8 ਟੀਮਾਂ ਭਿੜਨਗੀਆਂ

ਜੇਤੂ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ ਦਾ ਮਿਲੇਗਾ ਇਨਾਮ

ਖੰਨਾ, 25 ਫਰਵਰੀ 2023 (ਦੀ ਪੰਜਾਬ ਵਾਇਰ)। ਹਰਮਨ ਖੱਟੜਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਇਸ ਵਾਰ 26 ਫਰਵਰੀ ਨੂੰ ਪਿੰਡ ਖੱਟੜਾ ਵਿਖੇ ਕਰਵਾਇਆ ਜਾਵੇਗਾ 11ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਆਲ ਓਪਨ ਕਬੱਡੀ ਮੁਕਾਬਲਿਆਂ ਵਿੱਚ ਦੇ 8 ਚੋਟੀ ਦੀਆਂ ਟੀਮਾਂ ਭਿੜਨਗੀਆਂ।

ਇਹ ਜਾਣਕਾਰੀ ਅੱਜ ਖੱਟੜਾ ਵਿਖੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਮੌਕੇ ਕਲੱਬ ਦੇ ਪ੍ਰਧਾਨ ਸ. ਦਲਮੇਘ ਸਿੰਘ ਖੱਟੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੱਪ ਦੀ ਜੇਤੂ ਅਤੇ ਉਪ-ਜੇਤੂ ਟੀਮਾਂ ਨੂੰ ਕਰਮਵਾਰ ਇੱਕ ਲੱਖ ਰੁਪਏ ਅਤੇ 75 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਕੱਪ ਵਿੱਚ ਸਰਵੋਤਮ ਚੁਣੇ ਜਾਣ ਵਾਲੇ ਰੇਡਰ ਅਤੇ ਜਾਫੀ ਨੂੰ ਵਿਸ਼ੇਸ ਇਨਾਮ ਦਿੱਤੇ ਜਾਣਗੇ।

ਕਬੱਡੀ ਕੱਪ ਦੌਰਾਨ ਏਡੀਜੀਪੀ ਅਮਰਦੀਪ ਸਿੰਘ ਰਾਏ ਮੁੱਖ ਮਹਿਮਾਨ ਹੋਣਗੇ ਜਦੋਂਕਿ ਰਿਟਾਇਡ ਆਈਏਐਸ ਮਹਿੰਦਰ ਸਿੰਘ, ਸਾਬਕਾ ਆਈਜੀ ਰਣਬੀਰ ਸਿੰਘ ਖੱਟੜਾ ਤੇ ਆਈਪੀਐਸ ਡਾ ਨਰਿੰਦਰ ਭਾਰਗਵ ਵਿਸ਼ੇਸ਼ ਮਹਿਮਾਨ ਹੋਣਗੇ।

ਅੱਜ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਜਗਦੇਵ ਸਿੰਘ ਖੱਟੜਾ, ਦਰਸ਼ਨ ਸਿੰਘ ਤੱਖੜ, ਜਗਦੀਪ ਸਿੰਘ ਸੁੱਖਾ, ਗੁਰਬੀਰ ਸਿੰਘ ਪਨਾਗ, ਸੇਵਾ ਸਿੰਘ, ਗੋਪੀ ਮਾਣਕੀ, ਸੰਤੋਖ ਸਿੰਘ, ਤੇਜੀ ਮਟੋਰੜਾ, ਮਨਜੀਤ ਸਿੰਘ, ਹਰਫੂਲ ਸਿੰਘ, ਸਿਰਮਦੀਪ ਸਿੰਘ, ਦਿਲਵਰ ਸਿੰਘ, ਪਰਗਟ ਸਿੰਘ, ਮਨੀ, ਤਰਸੇਮ ਖਾਨ, ਸ਼ਿਵਮ ਕੌਸ਼ਲ, ਸੁੱਖੀ ਸਵੈਚ ਤੇ ਰਾਕੇਸ਼ ਕੁਮਾਰ ਵੀ ਹਾਜ਼ਰ ਸਨ।

Exit mobile version