180 ਮਰੀਜਾਂ ਨੂੰ ਲਗਣਗੇ ਮੁਫਤ ਦੰਦਾਂ ਦੇ ਸੈਟ- ਸਿਵਲ ਸਰਜਨ

ਗੁਰਦਾਸਪੁਰ, 22 ਫਰਵਰੀ (ਮੰਨਣ ਸੈਣੀ)। 35ਵੀਂ ਡੇਂਟਲ ਕੇਅਰ ਫੋਰਟਨਾਈਟ ਦੋਰਾਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਕੁਲਵਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ ਡੀਡੀਐਚਓ ਡਾਕਟਰ ਸ਼ੈਲਾ ਕੰਵਰ ਨੇ ਸਿਵਲ ਹਸਪਤਾਲ ਗੁਰਦਾਸਪੁਰ ਦਾ ਦੌਰਾ ਕੀਤਾ।

ਸਿਵਲ ਸਰਜਨ ਡਾਕਟਰ ਕੁਲਵਿੰਦਰ ਕੌਰ ਨੇ ਦਸਿਆ ਕਿ ਬਦੁਰਗਾਂ ਲਈ ਦੰਦਾਂ ਦੀ ਦੇਖਭਾਲ ਬਹੁਤ ਜਰੂਰੀ ਹੈ। ਸਰਕਾਰੀ ਹਸਪਤਾਲਾਂ ਵਿਚ ਦੰਦਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਮਿਤੀ 16-2-23 ਤੋ 2-3-23 ਤਕ ਦੰਦਾਂ ਦੀ ਦੇਖਭਾਲ ਸਬੰਧੀ ਪੰਦਰਵਾੜਾ ਦੋਰਾਨ ਜਿਲੇ ਦੀਆਂ ਵਖ ਵਖ ਸਿਹਤ ਸੰਸਥਾਵਾਂ ਵਿਚ ਮੈਡੀਕਲ ਚੈਕਅਪ ਕੈਂਪ ਲਾਏ ਜਾ ਰਿਹੇ ਹਨ। ਦੰਦਾਂ ਸਬੰਧੀ ਬੀਮਾਰੀਆਂ ਦਾ ਇਲਾਜ ਮੁਫਤ ਕੀਤਾ ਜਾ ਰਿਹਾ ਹੈ। ਸਕੂਲੀ ਬਚਿਆਂ ਨੂੰ ਦੰਦਾਂ ਦੀ ਸੰਭਾਲ ਸਬੰਧੀ ਜਾਗਰੁਕ ਕੀਤਾ ਜਾ ਰਿਹਾ ਹੈ।

ਡੀਡੀਐਚਓ ਡਾ.ਸ਼ੈਲਾ ਕੰਵਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੰਦਾਂ ਦੇ ਪੰਦਰਵਾੜੇ ਦੋਰਾਨ ਮੁਫਤ ਇਲਾਜ ਦਾ ਵਧ ਤੋ ਵਧ ਫਾਇਦਾ ਲੈਣ।

Exit mobile version