PSTET ਦਾ ਹੋਇਆ ਐਲਾਨ, ਇਸ ਤਰੀਕ ਨੂੰ ਹੋਵੇਗਾ ਟੈਸਟ, ਇਸ ਵੈਬਸਾਈਟ ਤੇ ਹੋਵੇਗਾ ਆਨਲਾਈਨ ਅਪਲਾਈ

ਚੰਡੀਗੜ੍ਹ, 18 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ (SCERT, Punjab) ਵੱਲੋਂ ਅਗਲਾ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਮਿਤੀ 12 ਮਾਰਚ 2023 ਨੂੰ ਕੰਡਕਟ ਕਰਵਾਇਆ ਜਾ ਰਿਹਾ ਹੈ। ਯੋਗ ਉਮੀਦਵਾਰ ਵੈੱਬਸਾਈਟ www.pstet2023.org ‘ਤੇ ਮਿਤੀ 18 ਫਰਵਰੀ 2023 ਤੋਂ 28 ਫਰਵਰੀ 2023 ਤਕ ਇਸ ਟੈਸਟ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਟੈਸਟ ਸਬੰਧੀ ਕਿਸੇ ਵੀ ਅਪਡੇਟ (ਗਾਈਡਲਾਈਨਜ਼, ਲੋੜੀਂਦੀ ਯੋਗਤਾ, ਫੀਸ ਆਦਿ) ਲਈ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ ਸਮੇਂ-ਸਮੇਂ ‘ਤੇ ਵਿਜ਼ਿਟ ਕਰਨ ਦੀ ਸਲਾਹ ਦਿੱਤੀ ਗਈ ਹੈ।

Exit mobile version