ਜ਼ਿਲਾ ਸਿੱਖਿਆ ਦਫਤਰ ਸੈਕਡੰਰੀ ਸਿਖਿਆ ਗੁਰਦਾਸਪੁਰ ਦੇ ਮੁਲਾਜ਼ਮ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨੂੰ ਤਰਸੇ

ਦਰਚਾ ਚਾਰ ਮੁਲਾਜ਼ਮ ਵਰਗ ਝਲ ਰਿਹਾ ਹੈ ਆਰਥਿਕ ਪ੍ਰੇਸ਼ਾਨੀ

ਗੁਰਦਾਸਪੁਰ 14 ਫਰਵਰੀ (ਮੰਨਣ ਸੈਣੀ)। ਜ਼ਿਲ੍ਹਾ ਸਿੱਖਿਆ ਦਫ਼ਤਰ ਗੁਰਦਾਸਪੁਰ ਸਕੈਂਡਰੀ ਸਿਖਿਆ ਦੇ ਮੁਲਾਜ਼ਮ ਪਿਛਲੇ ਚਾਰ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਕਾਰਨ ਆਰਥਿਕ ਸੰਕਟ ਦਾ ਸ਼ਿਕਾਰ ਹੋ ਰਹੇ ਹਨ।ਇਸ ਸਬੰਧੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਗੁਰਦਾਸਪੁਰ ਵਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਜਰਨਲ ਸਕੱਤਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਜ਼ਿਲਾ ਸਿੱਖਿਆ ਅਫਸਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਸਾਰੇ ਕਰਮਚਾਰੀਆਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ।

ਜਥੇਬੰਦੀ ਦੇ ਸਲਾਹਕਾਰ ਅਨੇਕ ਚੰਦ ਪਾਹੜਾ , ਅਮਰਜੀਤ ਸ਼ਾਸਤਰੀ ਨੇ ਦੋਸ਼ ਲਾਇਆ ਹੈ ਕਿ ਇਸ ਸਾਰੇ ਆਰਥਿਕ ਸੰਕਟ ਦਾ ਸਿੱਧਾ ਅਸਰ ਦਰਚਾ ਚਾਰ ਅਤੇ ਪਾਰਟ ਟਾਇਮ ਕਰਮਚਾਰੀਆਂ ਦੇ ਘਰੇਲੂ ਆਰਥਿਕ ਸਥਿਤੀ ਤੇ ਪੈ ਰਿਹਾ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਦਾ ਠੀਕ ਢੰਗ ਨਾਲ ਪਾਲਣ ਪੋਸ਼ਣ ਨਹੀਂ ਕਰ ਸਕਦੇ। ਵਿਤੀ ਸਾਲ ਦਾ ਆਖਰੀ ਮਹੀਨਾ ਹੋਣ ਕਰਕੇ ਕਰਮਚਾਰੀਆਂ ਨੇ ਇਨਕਮ ਟੈਕਸ ਦੀਆਂ ਰਿਟਰਨਾ ਦਾਖਲ ਕਰਵਾਉਣੀਆਂ ਹਨ। ਬੱਚਿਆਂ ਦੇ ਦਾਖਲੇ ਸੰਬੰਧੀ ਖਰਚਿਆਂ ਲਈ ਕਰਜ਼ਾ ਚੁੱਕਣ ਲਈ ਮਜਬੂਰ ਹਨ। ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤਨਖਾਹਾਂ ਨਾ ਜਾਰੀ ਕੀਤੀਆਂ ਤਾਂ ਦਫਤਰੀ ਮੁਲਾਜ਼ਮਾਂ ਵੱਲੋਂ ਜਿਹੜਾ ਵੀ ਸੰਘਰਸ਼ ਉਲੀਕਿਆ ਜਾਵੇਗਾ ਉਸਦੀ ਡਟਕੇ ਹਿਮਾਇਤ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿੱਚ ਦਰਜਾ ਚਾਰ ਕਰਮਚਾਰੀਆਂ ਤੋਂ ਇਲਾਵਾ ਦਫ਼ਤਰੀ ਮੁਲਾਜ਼ਮਾਂ ਨੇ ਹਿਸਾ ਲਿਆ। ਮੀਟਿੰਗ ਵਿੱਚ ਗੁਰਦਿੱਤ ਸਿੰਘ, ਰਜਿੰਦਰ ਕੁਮਾਰ, ਵਿਜੇ ਕੁਮਾਰ, ਬਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਗੁਰਮੀਤ ਸਿੰਘ, ਰਾਜ ਕੁਮਾਰ ਹਾਜ਼ਰ ਸਨ।

Exit mobile version