ਖੇਲੋ ਇੰਡੀਆ ਯੂਥ ਖੇਡਾਂ ਵਿੱਚ ਪੰਜਾਬ ਦੀ ਟੀਮ ਨੇ ਤਲਵਾਰਬਾਜ਼ੀ ਵਿੱਚ ਸੋਨ ਤਮਗਾ ਜਿੱਤਿਆ, ਗੁਰਦਾਸਪੁਰ ਦੇ ਅਗਮਵੀਰ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

ਗੁਰਦਾਸਪੁਰ, 12 ਫਰਵਰੀ (ਮੰਨਣ ਸੈਣੀ)। ਪੰਜਾਬ ਦੀ ਤਲਵਾਰਬਾਜ਼ੀ ਟੀਮ ਨੇ ਮੱਧ ਪ੍ਰਦੇਸ਼ ਵਿੱਚ 31 ਜਨਵਰੀ ਤੋਂ 10 ਫਰਵਰੀ ਤੱਕ ਹੋਈਆਂ ਖੇਲੋ ਇੰਡੀਆ ਯੂਥ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਇਸ ਟੀਮ ਦੇ ਕਪਤਾਨ ਅਗਮਵੀਰ ਸਿੰਘ ਗੁਰਦਾਸਪੁਰ ਤੋਂ ਸਨ। ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ ਚੋਣਵੀਆਂ ਟੀਮਾਂ ਨੇ ਭਾਗ ਲਿਆ। ਇਸ ਵਿੱਚ ਪੰਜਾਬ ਦੀ ਟੀਮ ਨੇ ਪਹਿਲਾਂ ਮੇਜ਼ਬਾਨ ਰਾਜ ਮੱਧ ਪ੍ਰਦੇਸ਼ ਦੀ ਟੀਮ ਨੂੰ 45-42 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸ ਮੈਚ ਵਿੱਚ ਕਪਤਾਨ ਅਗਮਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜਿੱਤ ਦਿਵਾਈ। ਸੈਮੀਫਾਈਨਲ ‘ਚ ਗੁਆਂਢੀ ਜੰਮੂ-ਕਸ਼ਮੀਰ ਨੂੰ 45-41 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਪੰਜਾਬ ਫਾਈਨਲ ਮੈਚ ਵਿੱਚ ਹਰਿਆਣਾ ਨੂੰ 45-40 ਨਾਲ ਹਰਾ ਕੇ ਖੇਲੋ ਇੰਡੀਆ ਯੁਵਾ ਖੇਡਾਂ ਦਾ ਚੈਂਪੀਅਨ ਬਣਿਆ। ਪੰਜਾਬ ਦੀ ਟੀਮ ਵਿੱਚ ਅਗਮ ਸਿੰਘ ਕਪਤਾਨ, ਸੁਖਵਿੰਦਰ ਸਿੰਘ, ਗੁਰਸ਼ਾਨ ਸਿੰਘ ਅਤੇ ਬਲਰਾਮ ਜੋਸ਼ੀ ਸ਼ਾਮਲ ਸਨ।

Exit mobile version