ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਲਾਈਨ ਤੋਂ ਲਾਸ਼ ਬਰਾਮਦ, ਰੇਲਵੇ ਪੁਲਿਸ ਨੇ ਦੱਸਿਆ ਖੁਦਕੁਸ਼ੀ

ਮੁਕਤਸਰ, 9 ਫਰਵਰੀ (ਦੀ ਪੰਜਾਬ ਵਾਇਰ)। ਪੰਜਾਬ ਪੁਲਿਸ ਵੱਲੋਂ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਦੀ ਲਾਸ਼ ਮੁਕਤਸਰ ਦੇ ਰੇਲਵੇ ਲਾਈਨ ਤੋਂ ਬਰਾਮਦ ਹੋਈ ਹੈ। ਬੁੱਧਵਾਰ ਦੇਰ ਰਾਤ ਰੇਲਵੇ ਲਾਈਨ ‘ਤੇ ਲਾਸ਼ ਮਿਲਣ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਰੇਲਵੇ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਦੇ ਟੁਕੜੇ ਇਕੱਠੇ ਕਰ ਕੇ ਹਸਪਤਾਲ ਭੇਜ ਦਿੱਤਾ।

ਰੇਲਵੇ ਦੇ ਏਐਸਆਈ ਸੁਖਪਾਲ ਗਿੱਲ ਨੇ ਦੱਸਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਪਤਨੀ ਜਸਵਿੰਦਰ ਕੌਰ ਅਤੇ ਭਰਾਵਾਂ ਬਖਸ਼ੀਸ਼ ਅਤੇ ਜਗਦੀਸ਼ ਨੇ ਲਾਸ਼ ਦੀ ਪਛਾਣ ਕਰ ਲਈ ਹੈ। ਪੁਲਸ ਨੇ ਖੁਦਕੁਸ਼ੀ ਮਾਮਲੇ ‘ਚ ਕਾਰਵਾਈ ਕੀਤੀ ਹੈ। ਮੁਕਤਸਰ ਦੇ ਪਿੰਡ ਸਰਾਵਾਂ ਵੋਦਲਾ ਦਾ ਰਹਿਣ ਵਾਲਾ ਮਹਿਲ ਸਿੰਘ ਤਿੰਨ ਦਿਨਾਂ ਤੋਂ ਲਾਪਤਾ ਸੀ। ਦੱਸਿਆ ਜਾ ਰਿਹਾ ਹੈ ਕਿ ਗੌਂਡਰ ਦੇ ਪਿਤਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸਨ।

Exit mobile version