ਮੌਸਮ ਵਿਭਾਗ ਵੱਲੋਂ ਅਲਰਟ ਜਾਰੀ- ਅਗਲੇ ਦੋ ਦਿਨ ਪੰਜਾਬ ਅੰਦਰ ਲਗਾਤਾਰ ਪੈ ਸਕਦਾ ਹੈ ਮੀਂਹ

ਚੰਡੀਗੜ੍ਹ , 29 ਜਨਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਦੋ ਦਿਨ ਲਗਾਤਾਰ ਮੀਂਹ ਪੈ ਸਕਦਾ ਹੈ। ਇਸ ਬਾਰੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਟਵਿਟਰ ਹੈਂਡਲ ‘ਤੇ ਵੀਡਿਓ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਪੰਜਾਬ ਵਿੱਚ 29 ਜਨਵਰੀ ਅਤੇ 30 ਜਨਵਰੀ ਨੂੰ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਠੰਡੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ।ਮੌਸਮ ਵਿਭਾਗ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾਂ ਹੈ ਕਿ ਪਹਾੜੀ ਖੇਤਰਾਂ ਵਿਚ ਹੋ ਰਹੀ ਬਰਫਬਾਰੀ ਦੇ ਕਾਰਨ ਦੇਸ਼ ਦੇ ਕਈ ਸੂਬਿਆਂ ਦਾ ਤਾਪਮਾਨ ਕਾਫੀ ਜ਼ਿਆਦਾਂ ਡਿੱਗ ਚੁੱਕਿਆ ਹੈ ਅਤੇ ਪੰਜਾਬ ਸੂਬੇ ਵਿੱਚ ਵੀ ਇਸੇ ਕਾਰਨ ਹੀ ਠੰਡ ਵਧੀ ਹੈ।

ਇਥੇ ਦੱਸਣਾ ਬਣਦਾ ਹੈ ਕਿ, ਪੰਜਾਬ ਸੂਬੇ ਦੇ ਅੰਦਰ ਪਿਛਲੇ ਦਿਨੀਂ ਕਾਫੀ  ਮੀਂਹ ਪਿਆ ਸੀ। ਚੰਡੀਗੜ੍ਹ, ਮੋਹਾਲੀ ਅਤੇ ਆਸਪਾਸ ਦੇ ਪਹਾੜੀ ਇਲਾਕਿਆਂ ਵਿੱਚ ਵੀ 3/4 ਦਿਨ ਲਗਾਤਾਰ ਰੁਕ ਰੁਕ ਕੇ ਮੀਂਹ ਪੈਂਦਾ ਰਿਹਾ ਸੀ, ਜਿਸ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਸੀ ਤੇ ਠੰਢ ਵਧੀ ਸੀ। ਮੀਂਹ ਪੈਣਾ ਸੁਭਾਵਿਕ ਲਗਦਾ ਹੈ  ਜਿਵੇਂ ਬਦਲ ਬਣੇ ਹੋਏ ਹਨ  ਠੰਡੀਆਂ ਹਵਾਵਾਂ ਚਲ ਰਹੀਆਂ ਹਨ ਅਤੇ ਕਿਣ ਮਿਣ ਹੋ ਰਹੀ ਹੈ। ਮੀਂਹ ਪਵਾਉਣਾ ਕਣਕ ਲ‌ਈ ਲਾਭਦਾਇਕ ਦੱਸਿਆ ਜਾ ਰਿਹਾ ਹੈ।

Exit mobile version