ਅਟਾਰੀ ਜੇਸੀਪੀ ਤੇ ਰਿਟਰੀਟ ਦੇਖਣ ਜਾਣ ਵਾਲਿਆ ਲਈ ਬੀਐਸਐਫ਼ ਨੇ ਲਾਂਚ ਕੀਤੀ ਐਪ

ਸਿਰਫ਼ ਉਹ ਲੋਕ ਜਿਨ੍ਹਾਂ ਨੇ ਐਪ ਜਾਂ ਸਾਈਟ ਰਾਹੀਂ ਪਹਿਲਾਂ ਬੁਕਿੰਗ ਕੀਤੀ ਹੈ, ਉਹ ਰੀਟਰੀਟ ਸਮਾਰੋਹ ਨੂੰ ਦੇਖ ਸਕਣਗੇ।

ਸੈਲਾਨੀ ਹੁਣ ਘਰ ਬੈਠੇ ਹੀ ਰਿਟਰੀਟ ਲਈ ਸੀਟਾਂ ਬੁੱਕ ਕਰ ਸਕਣਗੇ

ਅੰਮਿ੍ਤਸਰ, 25 ਜਨਵਰੀ (ਦੀ ਪੰਜਾਬ ਵਾਇਰ)। ਸੀਮਾ ਸੁਰੱਖਿਆ ਬਲ ਵੱਲੋਂ ਬੀਐਸਐਫ ਅਟਾਰੀ ਨਾਮ ਦੀ ਇੱਕ ਮੋਬਾਈਲ ਐਪ ਲਾਂਚ ਕੀਤੀ ਗਈ ਹੈ। ਬੀਐਸਐਫ ਦੇ ਡੀਜੀ ਐਸਐਲ ਥਾਈਸਨ ਵੱਲੋਂ ਸਰਹੱਦ ‘ਤੇ ਰਿਟਰੀਟ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਵਿਸ਼ੇਸ਼ ਤੌਰ ‘ਤੇ ਇਸ ਐਪ ਨੂੰ ਲਾਂਚ ਕੀਤਾ ਗਿਆ ਹੈ। ਹੁਣ ਇਸ ਐਪ ਨੂੰ ਗੂਗਲ ਪਲੇ ਸਟੋਰ ‘ਤੇ ਵੀ ਉਪਲੱਬਧ ਕਰਾਇਆ ਗਿਆ ਹੈ। ਇਸ ਐਪ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਅਤੇ ਜਾਣਕਾਰੀ atari.bsf.gov.in ‘ਤੇ ਉਪਲਬਧ ਹੈ।

ਇਸ ਸਾਈਟ ਦੀ ਸ਼ੁਰੂਆਤ ਬੀਐਸਐਫ ਦੇ ਸਾਬਕਾ ਡੀਜੀ ਪੰਕਜ ਕੁਮਾਰ ਸਿੰਘ ਨੇ 5 ਜਨਵਰੀ ਨੂੰ ਕੀਤੀ ਸੀ। ਰੀਟਰੀਟ ਸੈਰੇਮਨੀ ਦੇਖਣ ਵਾਲਿਆਂ ਨੂੰ ਹੁਣ ਇਸ ਐਪ ਰਾਹੀਂ ਆਪਣੀ ਬੁਕਿੰਗ ਕਰਵਾਉਣਾ ਆਸਾਨ ਹੋ ਜਾਵੇਗਾ। ਸੈਲਾਨੀ ਹੁਣ ਘਰ ਬੈਠੇ ਹੀ ਰੀਟਰੀਟ ਸਮਾਰੋਹ ਦੇਖਣ ਲਈ ਆਪਣੀਆਂ ਸੀਟਾਂ ਬੁੱਕ ਕਰ ਸਕਣਗੇ। ਬੀਐਸਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਟਾਰੀ ਜੇਸੀਪੀ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਸੀਟਾਂ ਉਪਲਬਧ ਕਰਵਾਈਆਂ ਜਾਣਗੀਆਂ ਜੋ ਇਸ ਐਪ ਜਾਂ ਵੈੱਬਸਾਈਟ ਰਾਹੀਂ ਆਪਣੀ ਸੀਟ ਪਹਿਲਾਂ ਹੀ ਬੁੱਕ ਕਰਵਾਉਂਦੇ ਹਨ। ਇਹ ਐਪ ਬੀਐਸਐਫ ਪੰਜਾਬ ਫਰੰਟੀਅਰ ਦੁਆਰਾ ਤਿਆਰ ਕੀਤੀ ਗਈ ਹੈ

Exit mobile version