ਗਵਰਨਰ ਪੰਜਾਬ ਦੇ ਸਰਹੱਦੀ  ਜ਼ਿਲ੍ਹਿਆਂ ਦੇ ਪਿੰਡਾਂ ਦਾ ਕਰਨਗੇ ਦੌਰਾ, ਸਰਪੰਚਾਂ ਨੂੰ ਵੀ ਮਿਲਣਗੇ

ਚੰਡੀਗੜ੍ਹ, 25 ਜਨਵਰੀ 2023 (ਦੀ ਪੰਜਾਬ ਵਾਇਰ)। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ 1 ਅਤੇ 2 ਫਰਵਰੀ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਦਾ ਅਰਜ਼ੀ ਦੌਰਾ ਕਰਨਗੇ। ਇਸ ਦੌਰਾਨ ਉਹ ਪਿੰਡਾਂ ਦੇ ਸਰਪੰਚਾਂ ਨਾਲ ਵੀ ਗੱਲਬਾਤ ਕਰਨਗੇ ਅਤੇ ਮੀਡੀਆ ਦੇ ਵੀ ਮੁਖਾਬਿਤ ਹੋਣਗੇ।

ਪੰਜਾਬ ਦੇ ਗਵਰਨਰ ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ  ਅਤੇ ਪਠਾਨਕੋਟ ਜ਼ਿਲ੍ਹਿਆਂ ਦਾ ਦੌਰਾ ਕਰਨਗੇ। 

ਗਵਰਨਰ 1 ਫਰਵਰੀ ਤਿੰਨ ਜ਼ਿਲ੍ਹਿਆਂ ਦਾ ਦੌਰਾ ਕਰਨਗੇ, ਉਹ ਸਭ ਤੋਂ ਪਹਿਲਾਂ ਪਠਾਨਕੋਟ ਜ਼ਿਲ੍ਹੇ ‘ਚ ਜਾਣਗੇ ਜਿੱਥੇ ਉਹ ਸਵੇਰੇ 10:20 ਵਜੇ ਪੁੱਜਣਗੇ ਅਤੇ ਜ਼ਿਲ੍ਹੇ ਸਰਪੰਚਾਂ ਅਤੇ ਮੀਡੀਆ ਦੇ ਮੁਖਾਬਿਤ ਹੋ ਕੇ ਦੁਪਿਹਰ ਵੇਲੇ ਕਰੀਬ 1 ਵਜੇ ਗੁਰਦਾਸਪੁਰ ਜ਼ਿਲ੍ਹੇ ‘ਚ ਪੁੱਜਣਗੇ, ਉਸ ਤੋਂ ਬਾਅਦ ਅਖੀਰ ਗਵਰਨਰ ਸ਼ਾਮ ਨੂੰ 4 ਵਜੇ ਦੇ ਕਰੀਬ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਪੰਚਾਂ ਨਾਲ ਮੁਲਾਕਾਤ ਕਰਨਗੇ।

ਇਸ ਤੋਂ ਬਾਅਦ ਗਵਰਨਰ ਪੰਜਾਬ 2 ਫਰਵਰੀ ਨੂੰ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਪਿੰਡਾਂ ਦੇ ਸਰਪੰਚਾਂ ਨਾਲ ਮੁਲਾਕਾਤ ਕਰਨਗੇ। ਉਹ ਇਨ੍ਹਾਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਮੀਡੀਆ ਨੂੰ ਵੀ ਸੰਬੋਧਨ ਕਰਨਗੇ।

Exit mobile version