ਡੀਸੀ ਮੁਹੰਮਦ ਇਸ਼ਫਾਕ ਨੂੰ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਵਪਾਰੀਆਂ ਨੇ ਕੀਤਾ ਸਨਮਾਨਿਤ

ਗੁਰਦਾਸਪੁਰ, 30 ਨਵੰਬਰ (ਮੰਨਣ ਸੈਣੀ)। ਪੰਜਾਬ ਪ੍ਰਦੇਸ਼ ਵਪਾਰ ਮੰਡਲ ਗੁਰਦਾਸਪੁਰ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਦਰਸ਼ਨ ਮਹਾਜਨ ਦੀ ਅਗਵਾਈ ਹੇਠ ਵਪਾਰੀਆਂ ਦਾ ਇੱਕ ਵਫ਼ਦ ਗੁਰਦਾਸਪੁਰ ਤੋਂ ਬਦਲੇ ਗਏ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਸਲਾਘਾਯੋਗ ਸੇਵਾਵਾਂ ਦੇਣ ਅਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਾਦ ਚਿੰਨ ਭੇਟ ਕਰ ਉਹਨਾਂ ਦਾ ਸਤਿਕਾਰ ਕੀਤਾ

ਪ੍ਰਧਾਨ ਦਰਸ਼ਨ ਮਹਾਜਨ ਨੇ ਕਿਹਾ ਕਿ ਭਾਵੇਂ ਡੀਸੀ ਮੁਹੰਮਦ ਇਸ਼ਫਾਕ ਦਾ ਗੁਰਦਾਸਪੁਰ ਦਾ ਕਾਰਜਕਾਲ ਚੁਣੌਤੀਪੂਰਨ ਰਿਹਾ ਪਰ ਉਨ੍ਹਾਂ ਨੇ ਆਪਣੀ ਚੰਗੀ ਸੋਚ ਸਦਕਾ ਹਰ ਕੰਮ ਪੂਰੀ ਤਰ੍ਹਾ ਨਿਪੁੰਨ ਕੀਤਾ। ਕੋਵਿਡ-19 ਦੌਰਾਨ ਮੈਡੀਕਲ ਸਹੂਲਤਾਂ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਕੋਈ ਕਮੀ ਨਹੀਂ ਸੀ। ਧਾਰਮਿਕ ਸਥਾਨਾਂ ਦੀ ਯਾਤਰਾ ਲਈ ਮੁਫ਼ਤ ਬੱਸ ਸੇਵਾ ਜਾਰੀ ਰੱਖੀ ਗਈ ਹੈ। ਕੋਵਿਡ 19 ਦੇ ਸਮੇਂ, ਵਪਾਰੀਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਗਿਆ ਸੀ। ਜਿਸ ਨੂੰ ਵਪਾਰੀ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਸੁਰਿੰਦਰ ਮਹਾਜਨ, ਹਰਦੀਪ ਸਿੰਘ, ਪਵਨ ਕੋਚਰ, ਪੰਕਜ ਮਹਾਜਨ, ਵਿਨੈ ਗਾਂਧੀ, ਗੌਰਵ ਮਹਾਜਨ, ਮੁਨੀਸ਼ ਸੂਰੀ, ਰਜਿੰਦਰ ਅਤੇ ਮੁਨੀਸ਼ ਮਹਾਜਨ ਆਦਿ ਹਾਜ਼ਰ ਸਨ।

Exit mobile version