ਸੀਨੀਅਰ ਅਕਾਲੀ ਆਗੂ ਅਜੀਤਪਾਲ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਗੁਰਦਾਸਪੁਰ 29 ਨਵੰਬਰ 2022 (ਮੰਨਣ ਸੈਣੀ)। ਬਟਾਲਾ ਪੁਲਿਸ ਅਧੀਨ ਪੈਂਦੇ ਥਾਣਾ ਸਦਰ ਦੇ ਪਿੰਡ ਸ਼ੇਖੋਪੁਰ  ਦੇ ਨਜ਼ਦੀਕ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸੀਨੀਅਰ ਅਕਾਲੀ ਆਗੂ ਅਜੀਤਪਾਲ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਅਜੀਤਪਾਲ ਦੀ ਉਮਰ ਕਰੀਬ 50 ਸਾਲ ਸੀ ਜੋਂ ਅਕਾਲੀ ਦਲ ਦਾ ਇੱਕ ਵੱਡਾ ਆਗੂ ਦੱਸਿਆ ਜਾ ਰਿਹਾ ਹੈ।

ਪੁਲਿਸ ਸੂਤਰਾਂ ਮੁਤਾਬਿਕ ਅਜੀਤਪਲ ਸਿੰਘ ਆਪਣੇ ਦੋਸਤ  ਅਮ੍ਰਿਤਪਾਲ ਦੇ ਨਾਲ ਗੱਡੀ ਵਿਚ ਸਵਾਰ ਹੋ ਕੇ ਅਮ੍ਰਿਤਸਰ ਜਾ ਰਿਹਾ ਸੀ । ਰਸਤੇ ਦੇ ਵਿਚ ਕਿਸੇ ਕਾਰਨ ਵਾਸਤੇ ਆਪਣੀ ਗੱਡੀ ਰੋਕੀ ਤਾਂ ਇਕ ਦਮ ਉਸ ਦੇ ਕੋਲੋ ਲੰਘਦੀ ਗੱਡੀ ਵਿਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਅਜੀਤਪਾਲ ਦੇ ਗੋਲੀ ਲੱਗਣ ਨਾਲ ਮੌਤ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਕੇਸ ਸ਼ੁਰੂ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕਰਕੇ ਹੋਰ ਵੇਰਵੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Exit mobile version