ਗੁਰਦਾਸਪੁਰ ਮੈਰਿਟੋਰੀਅਸ ਸਕੂਲ ਦੇ ਵਿਦਿਆਰਥੀਆਂ-ਮਾਪਿਆਂ ਉੱਪਰ ਪਿਆ ਆਰਥਿਕ ਬੋਝ

ਗੁਰਦਾਸਪੁਰ, 28 ਨਵੰਬਰ (ਮੰਨਣ ਸੈਣੀ )। ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੈਰਿਟ ਹੋਲਡਰ ਵਿਦਿਆਰਥੀਆਂ ਨੂੰ ਚੰਗੀ ਵਿੱਦਿਆ ਦੇਣ ਦੇ ਮੰਤਵ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੈਰਿਟੋਰੀਅਸ ਸਕੂਲ ਖੋਲ੍ਹੇ ਗਏ ਸਨ, ਜਿੱਥੇ ਬਿਨ੍ਹਾਂ ਖਰਚ ਵਿੱਦਿਆ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਪਰ ਬੀਤੇ ਗੁਰਦਾਸਪੁਰ ਮੈਰਿਟੋਰੀਅਸ ਸਕੂਲ ਵਿੱਚ ਵਿਦਿਆਰਥੀਆਂ ਉੱਪਰ ਆਰਥਿਕ ਬੋਝ ਪਾਇਆ ਜਾ ਰਿਹਾ ਹੈ।ਦੂਰ-ਦੁਰੇਡੇ ਦੇ ਪਿੰਡਾਂ ਤੋਂ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਜੋ ਇਸ ਟਰਮ ਦੇ ਪੇਪਰ ਹਨ ਉਹਨਾਂ ਦੇ ਲਈ ਵਰਤੀ ਜਾਣ ਵਾਲੀਆਂ ਉੱਤਰ-ਪੱਤਰਕਾਵਾਂ ਆਪਣੇ ਪੈਸਿਆਂ ਦੀ ਲੈ ਕੇ ਆਉਣ, ਇਸ ਤੋਂ ਵੀ ਜ਼ਿਆਦਾ ਹੈਰਾਨੀ ਦੀ ਗੱਲ ਇਹ ਹੈ ਕਿ ਗੁਰਦਾਸਪੁਰ ਦੇ ਮੈਰਿਟੋਰੀਅਸ ਸਕੂਲ ਰਿਹਾਇਸ਼ੀ ਸਕੂਲ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲੋਂ ਬਾਹਰ ਜਾਣ ਦੀ ਮਨਾਹੀ ਹੁੰਦੀ ਹੈ।ਅਜਿਹੇ ਹਾਲਾਤ ਵਿੱਚ ਵਿਦਿਆਰਥੀਆਂ ਲਈ ਇਹ ਆਪਣੀ ਕਿਸਮ ਦੀ ਸਿਰਦਰਦੀ ਬਣ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਇਸ ਸਕੂਲ ਦਾ ਪ੍ਰਿੰਸੀਪਲ ਰਾਕੇਸ਼ ਗੁਪਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਵਿੱਚ ਬੰਦ ਹਨ, ਜਿਹੜੇ ਅਧਿਆਪਕ ਨੂੰ ਇਸ ਸਕੂਲ ਦਾ ਇੰਚਾਰਜ ਵੀ ਸੌਂਪਿਆ ਗਿਆ ਹੈ ਉਹਨਾਂ ਵੱਲੋਂ ਵੀ ਵਿਦਿਆਰਥੀਆਂ ਦੇ ਪੇਪਰਾਂ ਸੰਬੰਧੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ।ਵਿਦਿਆਰਥੀ ਅਤੇ ਮਾਪਿਆਂ ਦਾ ਰੋਸ ਹੈ ਕਿ ਜੇਕਰ ਉਹਨਾਂ ਨੇ ਪੈਸੇ ਦੇ ਕੇ ਹੀ ਵਿਦਿਆਰਥੀ ਪੜਾਉਣੇ ਹਨ ਤਾਂ ਪੰਜਾਬ ਵਿੱਚ ਮੈਰਿਟੋੋਰੀਅਸ ਸਕੂਲਾਂ ਦਾ ਕੀ ਫਾਇਦਾ ਹੈ? ਉਹਨਾਂ ਰੋਸ ਕਰਦਿਆਂ ਕਿਹਾ ਕਿ ਅੱਜ ਉਤਰ ਪੱਤਰਕਾਵਾਂ ਮੁੱਲ ਲਿਆਉਣ ਲਈ ਕਿਹਾ ਹੈ ਭਵਿੱਖ ਵਿੱਚ ਵਿਦਿਆਰਥੀਆਂ ਤੋਂ ਹੋਰ ਖਰਚੇ ਵੀ ਮੰਗੇ ਜਾ ਸਕਦੇ ਹਨ।ਉਹਨਾਂ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਗੁਰਦਾਸਪੁਰ ਦੇ ਮੈਰਿਟੋਰਿਅਸ ਸਕੂਲ ਦੀ ਜਾਂਚ ਪੜਤਾਲ ਕਰਕੇ ਸੰਬੰਧਤ ਇੰਚਾਰਜ ਤੋਂ ਹੋਈ ਇਸ ਅਣਗਹਿਲੀ ਦੀ ਜਵਾਬਦੇਹੀ ਲਈ ਜਾਵੇ।

Exit mobile version