10 ਸਾਲ ਦੇ ਬੱਚੇ ‘ਤੇ FIR: ਪਿਤਾ ਨੇ ਫੇਸਬੁੱਕ ‘ਤੇ ਪੋਸਟ ਕੀਤੀ ਬੰਦੂਕ ਫੜੇ ਪੁੱਤਰ ਦੀ ਫੋਟੋ; ਪੁਲਿਸ ਬੋਲੀ – ਗੰਨ ਕਲਚਰ ਨੂੰ ਕੀਤਾ ਉਤਸ਼ਾਹਿਤ

ਅਮ੍ਰਿਤਸਰ, 25 ਨਵੰਬਰ (ਦੀ ਪੰਜਾਬ ਵਾਇਰ)। ਪੰਜਾਬ ਦੇ ਅੰਮ੍ਰਿਤਸਰ ‘ਚ ਇਕ 10 ਸਾਲ ਦੇ ਬੱਚੇ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਨਾਬਾਲਗ ਹੋਣ ਕਾਰਨ ਅੰਮ੍ਰਿਤਸਰ ਦਿਹਾਤੀ ਪੁਲਿਸ ਫਿਲਹਾਲ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ । ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਸ ਨੇ ਬੱਚੇ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਦੋ ਹੋਰਾਂ ਖਿਲਾਫ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੱਥੂਨੰਗਲ ਥਾਣੇ ਵਿੱਚ ਇੱਕ 10 ਸਾਲ ਦੇ ਬੱਚੇ ਉੱਤੇ ਹੋਇਆ ਹੈ। ਬੱਚੇ ਦੇ ਨੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਆਪਣੇ ਬੇਟੇ ਦੀ ਬੰਦੂਕ ਲੈ ਕੇ ਖੜ੍ਹੇ ਅਤੇ ਮੋਢਿਆਂ ‘ਤੇ ਗੋਲੀਆਂ ਦੀ ਪੱਟੀ ਬੰਨ੍ਹੀ ਹੋਈ ਫੋਟੋ ਪੋਸਟ ਕੀਤੀ ਸੀ।

ਇਹ ਫੋਟੋ ਪੁਲਸ ਦੇ ਸਾਈਬਰ ਸੈੱਲ ਦੀ ਨਜ਼ਰ ‘ਚ ਆ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਬੱਚੇ, ਉਸਦੇ ਪਿਤਾ ਨੂੰ ਟਰੇਸ ਕਰ ਲਿਆ। ਇਸ ਤੋਂ ਬਾਅਦ ਇਸੇ ਮਾਮਲੇ ਵਿੱਚ ਦੋ ਹੋਰ ਖ਼ਿਲਾਫ਼ ਵੀ ਐਫਆਈਆਰ ਦਰਜ ਕੀਤੀ ਗਈ ਹੈ।

ਪੁਲੀਸ ਕਾਂਸਟੇਬਲ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਸੀ

ਅੰਮ੍ਰਿਤਸਰ ‘ਚ ਪਹਿਲਾ ਪੁਲਿਸ ਨੇ ਆਪਣੇ ਹੀ ਕਾਂਸਟੇਬਲ ਖਿਲਾਫ ਮਾਮਲਾ ਦਰਜ ਕੀਤਾ ਹੈ। ਕਾਂਸਟੇਬਲ ਦਿਲਜੋਧ ਸਿੰਘ ਕੱਥੂਨੰਗਲ ਥਾਣੇ ਵਿੱਚ ਤਾਇਨਾਤ ਸੀ, ਜਿੱਥੇ ਹੁਣ ਨਾਬਾਲਗ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ ਵੀਡੀਓ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਹੋਈ ਪਾਰਟੀ ਦੀ ਹੈ ਅਤੇ ਉਹ ਆਪਣੀ ਹੀ ਪਾਰਟੀ ‘ਚ ਡਾਂਸ ਕਰਦੇ ਹੋਏ ਫਾਇਰਿੰਗ ਕਰ ਰਿਹਾ ਸੀ।

ਕਰੀਬ 15 ਕੇਸ ਦਰਜ ਕੀਤੇ ਗਏ ਹਨ

ਮੁੱਖ ਮੰਤਰੀ ਵੱਲੋਂ ਗੰਨ ਕਲਚਰ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲੀਸ ਸਰਗਰਮ ਹੋ ਗਈ ਹੈ। ਅੰਮ੍ਰਿਤਸਰ ਦਿਹਾਤੀ ਵਿੱਚ ਇੱਕ ਹਫ਼ਤੇ ਵਿੱਚ ਕਰੀਬ 15 ਕੇਸ ਦਰਜ ਕੀਤੇ ਗਏ ਹਨ। ਖਾਸ ਗੱਲ ਇਹ ਹੈ ਕਿ ਡੀਸੀ ਦਫ਼ਤਰ ਵਿੱਚ ਕਰੀਬ 75 ਅਸਲਾ ਧਾਰਕਾਂ ਦੇ ਲਾਇਸੈਂਸ ਰੱਦ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ ਹੈ।

Exit mobile version