ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਨੇ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਸੈਮੀਨਾਰ ਲਗਾਇਆ

ਦੀਨਾਨਗਰ/ਗੁਰਦਾਸਪੁਰ (ਮੰਨਣ ਸੈਣੀ) । ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀਆਂ ਵਲੋਂ ਏਅਰ ਫੋਰਸ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਦੇ ਸਹਿਯੋਗ ਨਾਲ ਐੱਸ.ਐੱਸ.ਐੱਮ ਕਾਲਜ ਦੀਨਾਨਗਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਕਰਨਲ ਅੰਕੁਸ਼ ਨਗਿਆਲ, ਕਮਾਡਿੰਗ ਅਫਸਰ 7 ਪੰਜਾਬ ਬਟਾਲੀਅਨ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਚਿੱਬ ਅਤੇ ਪ੍ਰਿੰਸੀਪਲ ਡਾ. ਆਰ.ਕੇ. ਤੁੱਲੀ ਨੇ ਹਾਜ਼ਰੀ ਭਰੀ।

ਮੁੱਖ ਮਹਿਮਾਨ ਕਰਨਲ ਅੰਕੁਸ਼ ਨਗਿਆਲ ਵਲੋਂ ਅਗਨੀਵੀਰ ਵਾਯੂ ਦੀ ਭਰਤੀ ਸੰਬਧੀ ਅਤੇ ਰੱਖਿਆ ਸੈਨਾਵਾਂ ਵਿੱਚ ਭਰਤੀ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਰੱਖਿਆ ਸੇਵਾਵਾਂ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

ਭਾਰਤੀ ਹਵਾਈ ਫ਼ੌਜ ਦੇ ਅਧਿਕਾਰੀ ਰਾਜਿੰਦਰ ਸਿੰਘ ਅਤੇ ਰਾਜ ਕੁਮਾਰ ਰਾਏ ਵਲੋਂ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਰਤੀ ਲਈ ਨੌਜਵਾਨ ਦਾ ਬਾਰਵੀਂ ਪਾਸ ਹੋਣਾ ਜਰੂਰੀ ਹੈ ਅਤੇ ਅਗਨੀਵੀਰ ਵਾਯੂ ਦੀ ਭਰਤੀ ਸਬੰਧੀ ਪਹਿਲਾਂ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ ਲੜਕੇ-ਲੜਕੀਆਂ ਨੂੰ ਫਿਜਿਕਲ ਟੈਸਟ, ਇੰਟਰਵਿਉ ਦੇ ਵੱਖ-ਵੱਖ ਪੜਾਵਾਂ ਵਿਚੋਂ ਗੁਜ਼ਰਨਾ ਪਵੇਗਾ ਅਤੇ ਫਿਰ ਮੈਡੀਕਲ ਪਾਸ ਹੋਣ ਉਪਰੰਤ ਬਤੌਰ ਅਗਨੀਵੀਰ ਵਾਯੂ ਭਰਤੀ ਕੀਤਾ ਜਾਵੇਗਾ।

ਇਸ ਮੌਕੇ ਜਿਲ੍ਹਾ ਰੋਜਗਾਰ ਅਫਸਰ ਪ੍ਰਸ਼ੋਤਮ ਸਿੰਘ ਚਿੱਬ ,ਪਲੇਸਮੈਂਟ ਅਫਸਰ ਮੰਗੇਸ਼ ਸੂਦ, ਜਿਲ੍ਹਾ ਮਿਸ਼ਨ ਮੈਨੇਜਰ ਸਕਿੱਲ ਚਾਂਦ ਸਿੰਘ ਠਾਕੁਰ, ਕਾਊਂਸਲਰ ਪਰਮਿੰਦਰ ਸਿੰਘ ਅਤੇ ਗਗਨ ਧਾਲੀਵਾਲ ਵਲੋਂ ਵਿਦਿਆਰਥੀਆਂ ਨੂੰ ਅਗਨੀਵੀਰ ਵਾਯੂ ਭਰਤੀ ਸਬੰਧੀ ਪ੍ਰੇਰਿਤ ਕਰਦਿਆਂ, ਰੱਖਿਆ ਸੈਨਾਵਾਂ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਪ੍ਰੋਫੇਸਰ ਪ੍ਰਬੋਧ ਗਰੋਵਰ, ਪ੍ਰੋਫੇਸਰ ਵਿਸ਼ਾਲ ਮਹਾਜਨ, ਪ੍ਰੋਫੇਸਰ ਸੁਬੀਰ ਰਘਵੋਤਰਾ, ਪ੍ਰੋਫੇਸਰ ਸੰਨੀ ਅਤੇ ਪ੍ਰੋਫੇਸਰ ਰਮਨੀਕ ਤੁੱਲੀ ਹਾਜ਼ਰ ਸਨ।

Exit mobile version