ਲੋਕਾਂ ਦੀ ਰਾਏ ਅਨੁਸਾਰ ਐਮ.ਪੀ ਲੋਕਲ ਹੋਣਾ ਚਾਹੀਦਾ ਹੈ- ਕੇਂਦਰੀ ਮੰਤਰੀ ਮੇਘਵਾਲ

ਪੰਜਾਬ ਸਰਕਾਰ ਵਿਕਾਸ ਅਤੇ ਸ਼ਾਸਨ ਦੋਵਾਂ ‘ਚ ਹੋਈ ਫੇਲ੍ਹ- ਮੇਘਵਾਲ

ਗੁਰਦਾਸਪੁਰ, 18 ਨਵੰਬਰ (ਮੰਨਣ ਸੈਣੀ)। ਗੁਰਦਾਸਪੁਰ ਦੇ ਸੰਸਦ ਸੰਨੀ ਦਿਓਲ ਦੀ ਗੈਰ ਹਾਜਿਰੀ ਕਾਰਨ ਭਾਰਤੀ ਜਨਤਾ ਪਾਰਟੀ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਕਰਨ ਦੀ ਬੇੱਸ਼ਕ ਪਾਰਟੀ ਹਾਈਕਮਾਨ ਵੱਲੋਂ ਯੋਜਨਾ ਉਲੀਕ ਕੇ ਕੇਂਦਰੀ ਮੰਤਰੀਆਂ ਦੀਆਂ ਡਉਟੀ ਹਲਕੇ ਅੰਦਰ ਲਗਾਈ ਜਾ ਰਹੀ ਹੈ ਅਤੇ ਮੰਤਰੀਆਂ ਵੱਲੋਂ ਹਲਕੇ ਦੇ ਕੰਮਾ ਨੂੰ ਲੈ ਕੇ ਸਮੀਖਿਆ ਵੀ ਕੀਤੀ ਜਾ ਰਹੀ ਹੈ। ਪਰ ਇਸ ਸੱਭ ਵਿੱਚ ਲੋਕ ਰਾਏ ਕੁਝ ਹੋਰ ਹੀ ਬਿਆਨ ਕਰਦੀ ਹੈ। ਜਿਸਦਾ ਇਸ਼ਰਾ ਸ਼ੁਕਰਵਾਰ ਨੂੰ ਪ੍ਰੈਸ ਮਿਲਣੀ ਦੌਰਾਨ ਖੁੱਦ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਦਿੱਤਾ ਗਿਆ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਮਿਲ ਰਹੇ ਹਨ ਅਤੇ ਲੋਕਾਂ ਦੀ ਰਾਏ ਹੈ ਕਿ ਸੰਸਦ ਸੈਂਬਰ ਲੋਕਲ ਹੀ ਹੋਣਾ ਚਾਹੀਦਾ ਹੈ ਕੋਈ ਬਾਹਰੀ ਵਿਅਕਤੀ ਨਹੀਂ। ਮੰਤਰੀ ਦਾ ਇਹ ਬਿਆਨ ਆਪਣੇ ਆਪ ਵਿੱਚ ਇਹ ਇਸ਼ਾਰਾ ਹੈ ਕਿ ਸ਼ਾਇਦ ਅਗਾਮੀ ਚੌਣਾ ਵਿੱਚ ਮੌਜੂਦਾ ਸੰਸਦ ਮੈਬਰ ਸੰਨੀ ਦਿਓਲ ਗੁਰਦਾਸਪੁਰ ਤੋਂ ਚੌਣ ਨਹੀਂ ਲੜਨਗੇਂ ਅਤੇ ਯਾਂ ਤਾਂ ਰਾਜਨੀਤੀ ਤੋਂ ਹੀ ਸਨਿਆਸ ਲੈ ਲੈਣਗੇਂ। ਹਾਲਾਕਿ ਕੀ ਹੁੰਦਾ ਹੈ ਇਹ ਭਵਿੱਖ ਦੇ ਗਰਭ ਵਿੱਚ ਹੈ।

ਪੰਜਾਬ ਸਰਕਾਰ ਤੇ ਵਰਦੇ ਹੋਏ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਦੇਖ ਕੇ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਜਿਵੇਂ ਉਨ੍ਹਾਂ ਨੇ ਸੂਬੇ ਵਿੱਚ ‘ਆਪ’ ਦੀ ਸਰਕਾਰ ਲਿਆ ਕੇ ਕੋਈ ਗਲਤੀ ਕੀਤੀ ਹੈ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਦੱਸਿਆ ਕਿ ਉਹ ਕੇਂਦਰ ਸਰਕਾਰ ਦੇ ਲੋਕ ਸਭਾ ਪ੍ਰਵਾਸ ਪ੍ਰੋਗਰਾਮ ਤਹਿਤ ਗੁਰਦਾਸਪੁਰ ਪੁੱਜੇ ਹਨ। ਜਿਸ ਤਹਿਤ ਉਨ੍ਹਾਂ ਦਾ ਇੱਥੇ ਆਉਣ ਦਾ ਮਕਸਦ ਇਹ ਹੈ ਕਿ ਜਥੇਬੰਦੀ ਮਜ਼ਬੂਤ ​​ਰਹੇ, ਵਰਕਰਾਂ ਵਿੱਚ ਇਕਜੁੱਟਤਾ ਬਣੀ ਰਹੇ ਅਤੇ ਵਿਕਾਸ ਕਾਰਜ ਰੁਕਣ ਨਾ ਦਿੱਤੇ ਜਾਣ, ਇਸ ਸਬੰਧੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗਾਂ ਵੀ ਕੀਤੀਆਂ

ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਲੋਕ ਸਭਾ ਹਲਕੇ ‘ਚ ਵੀ ਆਪਣਾ ਧਿਆਨ ਨਾ ਰੱਖਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਜਦਕਿ ਸੰਨੀ ਦਿਓਲ ਵੱਲੋਂ ਦੋ ਦਿਨ ਪਹਿਲਾ ਪਾਈ ਫੋਟੋ ਜਿਸ ਵਿੱਚ ਉਹਨਾਂ ਲਿਖਿਆ ਕਿ ਗੋਲਗੱਪੇ ਇੰਨ ਅਮੇਰਿਕਨ ਸਟਾਇਲ ਇੰਸਟਾਗ੍ਰਾਮ ਤੇ ਕਾਫੀ ਲੋਕ ਪੰਸਦ ਕਰ ਰਹੇ ਹਨ।

ਪੰਜਾਬ ਦੇ ਹਾਲਾਤਾਂ ਸਬੰਧੀ ਪੁੱਛੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ, ਉਨ੍ਹਾਂ ਦਾ ਪਹਿਲਾ ਕੰਮ ਸੂਬੇ ‘ਚ ਵਿਕਾਸ ਅਤੇ ਸ਼ਾਸਨ ਚਲਾਉਣਾ ਹੁੰਦਾ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਦੋਵਾਂ ਕੰਮਾਂ ‘ਚ ਅਸਫਲ ਰਹੀ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਆਮ ਆਦਮੀ ਸੋਚਦਾ ਹੈ ਕਿ ਉਸ ਨੇ ਸਰਕਾਰ ਬਣਾ ਕੇ ਗਲਤੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ, ਜੇਕਰ ਗੁਰਦਾਸਪੁਰ ਤੋਂ ਮੁਕੇਰੀਆਂ ਰੇਲਵੇ ਲਾਈਨ ਵਿਛਾਈ ਜਾਂਦੀ ਹੈ ਤਾਂ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਹੋਵੇਗਾ। ਉਹ ਲੋਕਾਂ ਦੀਆਂ ਮੰਗਾਂ ਨੂੰ ਆਪਣੀ ਰਿਪੋਰਟ ਵਿੱਚ ਸ਼ਾਮਲ ਕਰਕੇ ਭੇਜਣਗੇ।

Exit mobile version