ਗੁਰਦਾਸਪੁਰ ਅੰਦਰ ਪੂਰੀ ਤਰ੍ਹਾਂ ਸਫ਼ਲ ਰਹੀ ਬੰਦ ਦੀ ਕਾਲ, ਲੋਕਾਂ ਦੀਆਂ ਅੱਖਾ ਖੋਲ ਗਿਆ ਰਾਜਨੀਤਿਕ ਅਤੇ ਸਾਮਾਜਿਕ ਆਗੂਆ ਵੱਲੋਂ ਇਸ ਪ੍ਰਦਸ਼ਨ ਤੋਂ ਦੂਰੀ ਬਣਾਈ ਰੱਖਣਾ

ਹਿੰਦੂ ਆਗੂਆਂ ਨੇ ਸੁਣਾਈ ਖਰੀ ਖਰੀ, ਪੁਛਿਆਂ ਕੀ ਸੋਭਾ ਯਾਤਰਾ ਦਾ ਸਵਾਗਤ ਕਰਨਾ ਅਤੇ ਪਾਣੀ ਪਿਲਾਣਾ ਹੀ ਇਹਨਾਂ ਆਗੂਆ ਦਾ ਕੰਮ ਹੈ?

ਰੋਸ ਪ੍ਰਦਸ਼ਨ ਕਰਨ ਵਾਲਿਆਂ ਦਾ ਕਹਿਣਾ ਰਾਜਨੀਤਿਕ ਆਗੂਆ ਅਤੇ ਧਾਰਮਿਕ ਸੰਸਥਾਵਾਂ ਦੀ ਖੁੱਲੀ ਪੋਲ, ਸਾਡੀਆਂ ਅੱਖਾ ਖੋਲ ਗਿਆ ਬੰਦ ਦਾ ਕੀਤਾ ਐਲਾਨ,

ਗੁਰਦਾਸਪੁਰ, 5 ਨਵੰਬਰ (ਮੰਨਣ ਸੈਣੀ)। ਅੰਮ੍ਰਿਤਸਰ ‘ਚ ਧਰਨੇ ‘ਤੇ ਬੈਠੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਵਿਰੋਧ ‘ਚ ਪੰਜਾਬ ਬੰਦ ਦਾ ਅਸਰ ਗੁਰਦਾਸਪੁਰ ‘ਚ ਵੀ ਪੂਰੀ ਤਰ੍ਹਾਂ ਵੇਖਣ ਨੂੰ ਮਿਲਿਆ। ਮੈਡੀਕਲ ਅਤੇ ਹੋਰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਬੰਦ ਰਹੀਆਂ। ਇਸ ਦੌਰਾਨ ਹਿੰਦੂ ਸੰਗਠਨਾਂ ਨੇ ਸ਼ਹਿਰ ਵਿੱਚ ਅਰਥੀ ਫੂਕ ਮਾਰਚ ਕੱਢਿਆ। ਸੁਧੀਰ ਸੂਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਸਰਕਾਰ ਤੋਂ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਉਠਾਈ। ਉਂਜ ਪੁਲੀਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪਰ ਇਸ ਮਾਰਚ ਦੌਰਾਨ ਪ੍ਰਦਸ਼ਨ ਕਾਰੀਆਂ ਦੀ ਹਾਜਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ।

ਪਰ ਇਸ ਪ੍ਰਦਰਸ਼ਨ ਵਿੱਚ ਕਿਸੇ ਵੀ ਹੋਰ ਪਾਰਟੀ ਦਾ ਕੋਈ ਹਿੰਦੂ ਨੇਤਾ ਨਹੀਂ ਪਹੁੰਚਿਆਂ ਅਤੇ ਆ ਕੇ ਕਿਸੇ ਨੇ ਸ਼ਰਧਾਜੀ ਦਿੱਤੀ। ਜਿਸ ਸੰਬੰਧੀ ਸ਼ਹਿਰ ਦੇ ਇੱਕ ਹਿੱਸੇ ਤੇ ਮਜਬੂਤ ਪਕੜ ਰੱਖਣ ਵਾਲੇ ਸਮਾਜਸੇਵੀ ਰਜਨੀਸ਼ ਮਹੰਤ ਨੇ ਵੀ ਇਸ ਗੱਲ ਦਾ ਇਤਰਾਜ ਜਤਾਇਆ ਕਿ ਰੋੋਸ਼ ਮੁਜ਼ਾਹਿਰੇ ਨਾਲ ਨਾਲ ਚਲਦੇ ਚਲਦੇ ਉਹਨੂੰ ਕਿਸੇ ਵੀ ਰਾਜਨੀਤਿਕ ਦੱਲ ਦਾ ਕੋਈ ਨੇਤਾ ਸਾਥ ਨਹੀਂ ਮਿਲਿਆ।

ਆਪਣੇ ਆਪ ਨੂੰ ਹਿੰਦੂਆ ਦੇ ਹਿਤੈਸੀ ਕਹਲਾਉਣ ਵਾਲੇ ਵੱਡੇ ਵੱਡੇ ਅਤੇ ਲੰਬਿਆ ਚੌੜੀਆਂ ਵਿਆਖਿਆਂ ਸੁਣਾਉਣ ਵਾਲੇ ਕਿਸੇ ਵੀ ਸੰਗਠਨ ਦਾ ਕੋਈ ਜਿਮੇਦਾਰ ਵਿਅਕਤੀ ਸਾਥ ਨਹੀਂ ਹੋਣ ਤੇ ਇਤਰਾਜ਼ ਜਤਾਇਆ।ਉਹਨਾਂ ਸਵਾਲ ਕੀਤਾ ਕਿ ਇਹ ਸਭ ਕਦੋਂ ਤੋ ਹਿੰਦੂਆ ਸੰਗਠਨਾ ਲਈ ਕੰਮ ਕਰਨ ਗੇ। ਕੀ ਇਹਨਾਂ ਦਾ ਕੇਵਲ ਸ਼ੋਭਾਯਾਤਰਾ ਦਾ ਸਵਾਗਤ ਕਰਨਾ ਅਤੇ ਪਾਣੀ ਪਿਲਾਣਾ ਹੀ ਕੰਮ ਹੈ।

ਕੀ ਕੇਵਲ ਇਹ ਲੋਕ ਇਸ ਲਈ ਸ਼ਿਵਸੇਨਾ ਨਾਲ ਨਹੀਂ ਆਏ ਕਿਉਕਿ ਮਰਨ ਵਾਲਾ ਵਿਅਕਤੀ ਸ਼ਿਵ ਸੇਨਾ ਨਾਲ ਸੰਬੰਧਿਤ ਸੀ, ਫਟਕਾਰ ਲਗਾਉਂਦੇ ਹੋਏ ਉਹਨਾਂ ਕਿਹਾ ਕਿ ਫੇਰ ਕੀ ਹੋਇਆ ਜੇ ਸ਼ਿਵਸੇਨਾ ਦਾ ਸੀ, ਸੀ ਤਾਂ ਹਿੰਦੂ।

ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਪਰ ਗੁਰਦਾਸਪੁਰ ਸ਼ਹਿਰ ਨੂੰ ਬੰਦ ਕਰਨ ਨੂੰ ਲੈ ਕੇ ਲੋਕਾਂ ਵਿੱਚ ਭੰਬਲਭੂਸਾ ਬਣਿਆ ਹੋਇਆ ਸੀ ਪਰ ਦੇਰ ਸ਼ਾਮ ਸ਼ਹਿਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਤੋਂ ਬਾਅਦ ਸਵੇਰ ਤੋਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ‘ਤੇ ਪਹੁੰਚ ਗਏ ਸਨ। ਪਰ ਹਿੰਦੂ ਸੰਗਠਨਾਂ ਦੀ ਅਪੀਲ ‘ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਅੱਜ ਸਵੇਰੇ ਹੀ ਹਿੰਦੂ ਸੰਗਠਨਾਂ ਨੇ ਬੰਦ ਨੂੰ ਸਫਲ ਬਣਾਉਣ ਲਈ ਮਾਈ ਕਾ ਤਾਲਾਬ ਮੰਦਿਰ ‘ਚ ਇਕੱਠੇ ਹੋ ਗਏ। ਇਸ ਉਪਰੰਤ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਦੀ ਅਗਵਾਈ ਹੇਠ ਸ਼ਹਿਰ ਵਿੱਚ ਅਰਥੀ ਫੂਕ ਮਾਰਚ ਕੱਢਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।

ਸ਼ਿਵ ਸੈਨਾ ਹਰਵਿੰਦਰ ਸੋਨੀ ਨੇ ਵੀ ਇਸ ਮੌਕੇ ਤੇ ਕਿਹਾ ਕਿ ਉਕਤ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਹਿੰਦੂਆਂ ਬਾਰੇ ਚੁੱਪ ਧਾਰੀ ਬੈਠਾ ਹੈ। ਕਦੇ ਅੱਤਵਾਦੀ ਤੇ ਕਦੇ ਗੈਂਗਸਟਰ ਹਿੰਦੂਆਂ ਨੂੰ ਮਾਰ ਰਹੇ ਹਨ। ਪਰ ਸਰਕਾਰ ਕੁਝ ਨਹੀਂ ਕਹਿ ਰਹੀ। ਇਥੇ ਸੋਨੀ ਨੇ ਵੀ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਸਬੰਧੀ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਆਗੂ ਵੱਲੋਂ ਕੋਈ ਬਿਆਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਖੁਫੀਆ ਤੰਤਰ ਬੁਰੀ ਤਰ੍ਹਾਂ ਫੇਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਪਿੱਛੇ ਵੱਡੀ ਸਾਜ਼ਿਸ਼ ਹੈ। ਜਿਸ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਸੂਰੀ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਵੇ।

ਦੂਜੇ ਪਾਸੇ ਡੀਐਸਪੀ ਰਿਪੁਤਪਨ ਨੇ ਦੱਸਿਆ ਕਿ ਸ਼ਹਿਰ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਸ਼ਹਿਰ ਦੇ ਵੱਖ-ਵੱਖ ਥਾਣਿਆਂ ਤੋਂ 100 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਕੋਈ ਵੀ ਭੜਕਾਊ ਭਾਸ਼ਣ ਨਾ ਦੇਣ ਦੀ ਅਪੀਲ ਕੀਤੀ। ਅਫਵਾਹਾਂ ਤੋਂ ਦੂਰ ਰਹਿੰਦੇ ਹੋਏ।

Exit mobile version