ਵਿਸ਼ਵ ਜੂਡੋ ਦਿਵਸ 2022 ਮੌਕੇ ਖਿਡਾਰੀਆਂ ਨੂੰ ਸਨਮਾਨਿਤ ਕਰਕੇ ਵਿਸ਼ਵ ਭਾਈਚਾਰੇ ਨੂੰ ਦਿੱਤਾ ਅਮਨ ਸ਼ਾਂਤੀ ਦਾ ਸੰਦੇਸ਼।

ਗੁਰਦਾਸਪੁਰ 29 ਅਕਤੂਬਰ (ਮੰਨਣ ਸੈਣੀ)। ਸੰਸਾਰ ਵਿੱਚ ਜੂਡੋ ਖੇਡ ਨੂੰ ਘਰ ਘਰ ਪਹੁੰਚਾਉਣ ਵਾਲੇ ਜੂਡੋ ਖੇਡ ਦੇ ਪਿਤਾਮਾ ਡਾਕਟਰ ਜਕਾਰੋ ਕਾਨੋਂ ਦੇ 162 ਨੇਂ ਜਨਮਦਿਨ ਮੌਕੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਜੂਡੋ ਖਿਡਾਰੀਆਂ, ਕੋਚਾਂ, ਜੂਡੋ ਖੇਡ ਪ੍ਰੇਮੀਆਂ ਨੇ ਵਿਸ਼ਵ ਭਾਈਚਾਰੇ ਨੂੰ ਜੰਗਬਾਜ਼ਾਂ ਤੋਂ ਸਚੇਤ ਕਰਦਿਆਂ ਖੇਡਾਂ ਰਾਹੀਂ ਅਮਨ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਸ ਮੌਕੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਦੇ ਜੇਤੂਆਂ ਨੂੰ ਸ਼ਾਨ ਟਰੈਵਲ ਗੁਰਦਾਸਪੁਰ ਏਜੰਸੀ ਦੇ ਮਾਲਕ ਸਾਬਕਾ ਜੂਡੋ ਖਿਡਾਰੀ ਗਗਨਦੀਪ ਸ਼ਰਮਾ ਨੇ ਕਿਟ ਬੈਗ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਹਾਲ ਹੀ ਵਿਚ ਲੁਧਿਆਣਾ ਵਿਖੇ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਇਸ ਸੈਂਟਰ ਦੇ ਹੋਣਹਾਰ ਖਿਡਾਰੀਆਂ ਵਲੋਂ 11 ਗੋਲਡ, 4 ਸਿਲਵਰ ਅਤੇ 17 ਬਰਾਊਜ਼ ਮੈਡਲ ਜਿੱਤਕੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਗੋਲਡ ਮੈਡਲ ਵਿਜੇਤਾ ਨੂੰ 10000 ਰੁਪਏ, ਸਿਲਵਰ ਮੈਡਲ ਨੂੰ 7000 ਰੁਪਏ, ਅਤੇ ਬਰਾਊਜ਼ ਮੈਡਲ ਵਿਜੇਤਾ ਨੂੰ 5000 ਰੁਪਏ ਦੇਣ ਦਾ ਐਲਾਨ ਕੀਤਾ ਹੈ। ਖਿਡਾਰੀਆਂ ਵਲੋਂ ਇਸ ਦਿਨ ਨੂੰ ਯਾਦਗਾਰੀ ਬਣਾਉਣ ਲਈ ਡਾਕਟਰ ਜਕਾਰੋ ਕਾਨੋਂ ਦੀ ਮੂਰਤੀ ਨੂੰ ਪੁਸ਼ਪ ਮਾਲ਼ਾ ਪਹਿਨਾਕੇ ਸ਼ਰਧਾਂਜਲੀ ਭੇਟ ਕੀਤੀ। ਅਤੇ ਕੇਕ ਕੱਟ ਕੇ ਜੂਡੋ ਖੇਡ ਨੂੰ ਪ੍ਰਚਲਤ ਕਰਨ ਦੀ ਘਾਲਣਾ ਨੂੰ ਸਲਾਮ ਕੀਤਾ। ਜੂਡੋ ਕੋਚ ਰਵੀ ਕੁਮਾਰ ਨੇ ਡਾਕਟਰ ਜਕਾਰੋ ਕਾਨੋ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਜਾਪਾਨ ਦੀ ਕੋਡੋ ਕਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ। ਜੰਗਜੂ ਕਰਤੱਵਾਂ ਪ੍ਰਤੀ ਉਨ੍ਹਾਂ ਦੀ ਉਨ੍ਹਾਂ ਦੀ ਰੁਚੀ ਸੀ। ਮਹਾਤਮਾ ਬੁੱਧ ਦੇ ਬੋਧ ਮਠਾਂ ਵਿਚ ਸਿਖਲਾਈ ਜਾਂਦੀਆਂ ਜੰਗਜੂ ਖੇਡਾਂ ਨੂੰ ਜੂਡੋ ਵਿੱਚ ਨਿਯਮਤ ਕਰਕੇ ਓਲੰਪਿਕ ਪੱਧਰ ਤੱਕ ਪੁਹੰਚਾਇਆ। ਇਸ ਮੌਕੇ ਜੂਡੋ ਕੋਚ ਸਤੀਸ਼ ਕੁਮਾਰ, ਮੈਡਮ ਬਲਵਿੰਦਰ ਕੌਰ ਰਾਵਲਪਿੰਡੀ, ਅੰਤਰਰਾਸ਼ਟਰੀ ਜੂਡੋ ਖਿਡਾਰੀ ਸਤਿੰਦਰ ਪਾਲ ਸਿੰਘ, ਸਾਬਕਾ ਜੂਡੋ ਖਿਡਾਰੀ ਵਿਸ਼ਾਲ ਕਾਲੀਆ, ਜੂਡੋ ਕੋਚ ਅਤੁਲ ਕੁਮਾਰ, ਪ੍ਰਿੰਸੀਪਲ ਕੁਲਵੰਤ ਸਿੰਘ, ਹਰਭਜਨ ਸਿੰਘ ਸਿੱਧਵਾਂ ਤੋਂ ਇਲਾਵਾ ਬਹੁਤ ਸਾਰੇ ਜੂਡੋ ਖਿਡਾਰੀਆਂ ਦੇ ਮਾਪਿਆਂ ਨੇ ਭਾਗ ਲਿਆ।

Exit mobile version