ਪੁਲਿਸ ਮੁਲਾਜ਼ਮ ਦੀਵਾਲੀ ਤੇ ਪਾਉਂਦੇ ਹਨ ਵੰਗਾਰ: ਪ੍ਰਚੂਨ ਪਟਾਖਾ ਵੇਚਣ ਵਾਲਿਆਂ ਨੇ ਕੀਤੀ ਚੇਅਰਮੈਨ ਬਹਿਲ ਨੂੰ ਸ਼ਿਕਾਇਤ

ਰਮਨ ਬਹਿਲ ਨੇ ਥਾਣਾ ਮੁੱਖੀ ਨੂੰ ਫੋਨ ਕਰ ਅਜਿਹੇ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਲਈ ਕਿਹਾ

ਦਿੱਤਾ ਭਰੋਸਾ ਕਿਸੇ ਵੀ ਦਿਹਾੜੀਦਾਰ ਮਜਦੂਰ ਨੂੰ ਨਹੀਂ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ

ਗੁਰਦਾਸਪੁਰ, 13 ਅਕਤੂਬਰ (ਮੰਨਣ ਸੈਣੀ)। ਪ੍ਰਚੂਨ ਪਟਾਖਾ ਵਿਕਰੇਤਾ ਦੇ ਇੱਕ ਵਫ਼ਦ ਵੱਲੋਂ ਪੰਜਾਬ ਸਿਹਤ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਮਨ ਬਹਿਲ ਨਾਲ ਮੁਲਾਕਾਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਵਿਸ਼ਾਲ ਕਾਲੀਆ ਵੱਲੋਂ ਕੀਤੀ ਗਈ। ਇਸ ਦੌਰਾਨ ਉਸਨਾਂ ਮੰਗ ਕੀਤੀ ਕਿ ਪਿਛਲੇ 10 ਸਾਲਾਂ ਤੋਂ ਮੇਹਰ ਚੰਦ ਰੋਡ ਤੇ ਪ੍ਰਚੂਨ ਪਟਾਕੇ ਵਪਾਰਿਆ ਵੱਲੋਂ ਮਾਰਕੀਟ ਲਗਾਈ ਜਾਂਦੀ ਹੈ। ਜਿੱਥੇ ਸ਼ਹਿਰ ਦੇ ਲੋਕ ਪਟਾਖੇਆਂ ਦੀ ਖਰੀਦ ਕਰਦੇ ਹਨ। ਮੈਂਬਰਾਂ ਨੇ ਕਿਹਾ ਕਿ ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੇ 35 ਹਜ਼ਾਰ ਰੁਪਏ ਫੀਸ ਅਤੇ 3 ਸਾਲ ਦੀ ਆਮਦਨੀ ਕਰ ਲਾਉਣ ਦਾ ਫੈਸਲਾ ਸੁਣਾਇਆ ਹੈ ਅਤੇ ਤਾਂ ਹੀ ਲਾਈਸੈਂਸ ਦਿੱਤੇ ਜਾਣ ਦੀ ਗੱਲ ਕਹੀ ਹੈ। ਜਿਸ ਨਾਲ ਉਹਨਾਂ ਲਈ ਵੱਡੀ ਮੁਸੀਬਤ ਪੈਦਾ ਹੋ ਗਈ ਹੈ।

ਵੀਰਵਾਰ ਨੂੰ ਮਿਲਣ ਪਹੁੰਚੇ ਵਫ਼ਦ ਨੂੰ ਭਰੋਸਾ ਦਿੰਦੇ ਹੋਏ ਬਹਿਲ ਨੇ ਕਿਹਾ ਕਿ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੂਰੀ ਤਰ੍ਹਾ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਪਟਾਖਾ ਵਿਕਰੇਤਾਵਾਂ ਦੀ ਇਸ ਸਮੱਸਿਆ ਦਾ ਹੱਲ ਕਰਨਗੇ। ਇਸ ਦੇ ਨਾਲ ਹੀ ਐਸੋਸੀਏਸ਼ਨ ਦੇ ਮੁਖੀ ਵਿਸ਼ਾਲ ਕਾਲੀਆ ਨੇ ਕਿਹਾ ਕਿ ਦੁਕਾਨਾਂ 22 ਅਕਤੂਬਰ ਨੂੰ ਸਜਾ ਦਿੱਤੀ ਜਾਣਗਿਆ ਜਦਕਿ 24 ਅਕਤੂਬਰ ਨੂੰ ਰਮਨ ਬਾਹਲ ਮਾਰਕੀਟ ਦੀ ਸੁਰੂਆਤ ਕਰਨਗੇ।

ਇਸ ਮੌਕੇ ਵਫ਼ਦ ਨੇ ਰਮਨ ਬਹਲ ਨੂੰ ਸ਼ਿਕਾਇਤ ਲਗਾਉਂਦੇ ਹੋਏ ਇਹ ਵੀ ਕਿਹਾ ਕਿ ਹਰ ਵਾਰ ਬਾਜ਼ਾਰ ਵਿਚ ਕੁਝ ਪੁਲਿਸ ਮੁਲਾਜ਼ਮ ਉੱਚ ਅਧਿਕਾਰੀਆਂ ਨੂੰ ਵੰਗਾਰ ਦੇਣ ਦੇ ਨਾਮ ਤੇ ਪਟਾਖੇ ਇਕੱਠੇ ਕਰਦੇ ਹਨ। ਜਿਸ ‘ਤੇ ਰਮਨ ਬਹਿਲ ਵੱਲੋਂ ਥਾਣਾ ਮੁੱਖੀ ਅਤੇ ਪੁਲਿਸ ਅਧਿਕਾਰੀਆਂ ਨੂੰ ਫੋਨ ਤੇ ਇਸ ਸੰਬੰਧੀ ਕੜੀ ਚੇਤਾਵਨੀ ਦਿੱਤੀ ਗਈ ਅਤੇ ਦੋਸ਼ੀ ਪਾਏ ਜਾਣ ਵਾਲਿਆ ਖਿਲਾਫ ਸੱਖਤ ਕਾਰਵਾਈ ਕਰਨ ਦੀ ਗੱਲ਼ ਕਹੀ ਗਈ।ਉਨ੍ਹਾਂ ਦੁਕਾਨਦਾਰਾਂ ਨੂੰ ਪੁਲਿਸ ਕਰਮਚਾਰਿਆ ਖਿਲਾਫ਼ ਸ਼ਿਕਾਇਤ ਕਰਨ ਅਤੇ ਦੁਕਾਨਦਾਰਾਂ ਵੱਲੋਂ ਸ਼ਿਕਾਇਤ ਨਾ ਕਰਨ ਤੇ ਦੁਕਾਨਦਾਰ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ। ਇਸ ਮੌਕੇ ਗੋਪਾਲ ਕ੍ਰਿਸ਼ਨ ਕਾਲੀਆ, ਪ੍ਰਦੀਪ ਸ਼ਰਮਾ, ਦੀਪਕ ਸਾਹਿਲ, ਸੰਜੀਵ ਮਹਾਜਨ, ਰਜਤ ਕਾਲਿਆ, ਅਨਿਲ ਕੁਮਾਰ, ਸਾਹਿਲ ਕਪਿਲ ਮੌਜੂਦ ਸਨ।

Exit mobile version