ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਗ੍ਰਨੇਡ ਹਮਲੇ ਦਾ ਚਲਾਨ ਪੇਸ਼

ਚੰਡੀਗੜ੍ਹ, ਅਕਤੂਬਰ (ਸੰਜੀਵ ਸ਼ਰਮਾ)। ਮੋਹਾਲੀ ‘ਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ‘ਚ ਪੰਜਾਬ ਪੁਲਸ ਦੀ SIT ਨੇ ਮੰਗਲਵਾਰ ਨੂੰ ਅਦਾਲਤ ‘ਚ ਚਲਾਨ ਪੇਸ਼ ਕੀਤਾ ਹੈ। ਪੁਲੀਸ ਨੇ 13 ਵਿੱਚੋਂ ਸੱਤ ਮੁਲਜ਼ਮਾਂ ਖ਼ਿਲਾਫ਼ ਚਲਾਨ ਪੇਸ਼ ਕੀਤੇ ਹਨ। 277 ਪੰਨਿਆਂ ਦੇ ਇਸ ਚਲਾਨ ਵਿੱਚ ਸਾਰੀ ਘਟਨਾ ਦਾ ਵੇਰਵਾ ਦਿੱਤਾ ਗਿਆ ਹੈ। ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ 9 ਮਈ ਦੀ ਰਾਤ ਨੂੰ ਹਮਲਾ ਹੋਇਆ ਸੀ।

ਪੁਲੀਸ ਅਨੁਸਾਰ ਮੁਲਜ਼ਮਾਂ ਵਿੱਚ ਨਿਸ਼ਾਨ ਸਿੰਘ, ਜਗਦੀਪ ਸਿੰਘ ਜੱਗੀ, ਬਲਜਿੰਦਰ ਰੈਂਬੋ, ਅਨੰਤਦੀਪ ਸੋਨੂੰ, ਲਵਪ੍ਰੀਤ ਵਿੱਕੀ ਅਤੇ ਬਲਜੀਤ ਕੌਰ ਸੁੱਖੀ ਸ਼ਾਮਲ ਹਨ। ਮੁਲਜ਼ਮ ਜਗਦੀਪ ਸਿੰਘ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ ਅਤੇ ਬਾਕੀ ਮੁਲਜ਼ਮ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਇੱਕ ਨਾਬਾਲਗ ਮੁਲਜ਼ਮ ਨੂੰ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਦੀਪਕ, ਦਿਵਯਾਂਸ਼ੂ, ਚੜ੍ਹਤ ਸਿੰਘ, ਗੁਰਪਿੰਦਰ ਪਿੰਦਾ, ਕੈਨੇਡਾ ਵਾਸੀ ਲਖਬੀਰ ਸਿੰਘ ਲੰਡਾ, ਹਰਵਿੰਦਰ ਸਿੰਘ ਰਿੰਦਾ ਫਿਲਹਾਲ ਫਰਾਰ ਹਨ। ਪੰਜਾਬ ਪੁਲਿਸ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਅਨੁਸਾਰ ਕੇਸ ਵਿੱਚ ਕੁੱਲ 46 ਗਵਾਹ ਹਨ। ਮੁਲਜ਼ਮਾਂ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਾਪਰੀਆਂ ਘਟਨਾਵਾਂ ਨਾਲ ਸਬੰਧਤ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ।

Exit mobile version