ਕੇਂਦਰੀ ਵਾਤਾਵਰਣ ਮੰਤਰੀ ਨੇ ਫਸਲ ਅਵਸ਼ੇਸ਼ ਪ੍ਰਬੰਧਨ ਲਈ ਕੀਤੀ ਹਰਿਆਣਾ ਸਰਕਾਰ ਦੀ ਸ਼ਲਾਘਾ

ਹਵਾ ਪ੍ਰਦੂਸ਼ਣ ਕੰਟਰੋਲ ਦੇ ਲਈ ਹਰਿਆਣਾ ਵਿਚ ਚੰਗੇ ਯਤਨ ਹੋ ਰਹੇ ਹਨ – ਭੁਪੇਂਦਰ ਸਿੰਘ

ਸੂਬਾ ਸਰਕਾਰ ਦੇ ਯਤਨਾਂ ਨਾਲ ਗੁਰੂਗ੍ਰਾਮ ਦੀ ਸੋਸਾਇਟੀਆਂ ਵਿਚ ਡੀਜਲ ਨਾਲ ਚਲਣ ਵਾਲੇ ਜਨਰੇਟਰ ਸੈਟਸ ਦੀ ਵਰਤੋ ਵਿਚ ਆਈ ਭਾਰੀ ਕਮੀ – ਕੇਂਦਰੀ ਮੰਤਰੀ

ਫਸਲ ਅਵਸ਼ੇਸ਼ ਪ੍ਰਬੰਧਨ ‘ਤੇ ਢਾਂਚਾਗਤ ਰਣਨੀਤੀ ਦੇ ਨਾਲ ਕੰਮ ਕਰ ਰਹੀ ਸੂਬਾ ਸਰਕਾਰ – ਮੁੱਖ ਮੰਤਰੀ

ਪਰਾਲੀ ਨੂੰ ਐਮਐਸਪੀ ‘ਤੇ ਖਰੀਦਣ ਲਈ ਯੋਜਨਾ ਬਨਾਉਣ ‘ਤੇ ਹੋ ਰਿਹਾ ਵਿਚਾਰ – ਮਨੋਹਰ ਲਾਲ

ਚੰਡੀਗੜ੍ਹ, 11 ਅਕਤੂਬਰ (ਸੰਜੀਵ ਸ਼ਰਮਾ ) । ਕੇਂਦਰੀ ਵਾਤਾਵਰਣ, ਵਨ ਅਤੇ ਕਲਾਈਮੇਟ ਬਦਲਾਅ ਮੰਤਰੀ ਸ੍ਰੀ ਭੁਪੇਂਦਰ ਯਾਦਵ ਨੇ ਹਰਿਆਣਾ ਸਰਕਾਰ ਵੱਲੋਂ ਫਸਲ ਅਵਸ਼ੇਸ਼ ਪ੍ਰਬੰਧਨ ਦੀ ਦਿਸ਼ਾ ਵਿਚ ਕੀਤੀ ਜਾ ਰਹੀ ਗਤੀਵਿਧੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰ ਨੇ ਪਰਾਲੀ ਜਲਾਉਣ ਦੀ ਘਟਨਾਵਾਂ ਵਿਚ ਕਮੀ ਲਿਆ ਕੇ ਪਰਾਲੀ ਪ੍ਰਬੰਧਨ ‘ਤੇ ਜੋਰ ਦਿੱਤਾ ਹੈ। ਹਵਾ ਪ੍ਰਦੂਸ਼ਣ ਕੰਟਰੋਲ ਦੇ ਲਈ ਹਰਿਆਣਾ ਵਿਚ ਚੰਗੇ ਯਤਨ ਹੋ ਰਹੇ ਹਨ। ਸੂਬਾ ਸਰਕਾਰ ਦੇ ਯਤਨਾਂ ਨਾਲ ਗੁਰੂਗ੍ਰਾਮ ਦੀ ਸੋਸਾਇਟੀਆਂ ਵਿਚ ਡੀਜਲ ਨਾਲ ਚੱਲਣ ਵਾਲੇ ਜਨਰੇਟਰ ਸੈਟਸ ਦੀ ਵਰਤੋ ਵਿਚ ਭਾਰੀ ਕਮੀ ਆਈ ਹੈ।

ਕੇਂਦਰੀ ਮੰਤਰੀ ਅੱਜ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਦਿੱਲੀ ਐਨਸੀਆਰ ਖੇਤਰ ਵਿਚ ਫਸਲ ਅਵਸ਼ੇਸ਼ ਪ੍ਰਬੰਧਨ ਤੇ ਹਵਾ ਪ੍ਰਦੂਸ਼ਣ ਕੰਟਰੋਲ ਲਈ ਹਰਿਆਣਾ, ਪੰਜਾਬ, ਦਿੱਲੀ, ਰਾਜਸਤਾਨ ਦੇ ਮੰਤਰੀਆਂ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਚੰਡੀਗੜ੍ਹ ਤੋਂ ਇਸ ਮੀਟਿੰਗ ਵਿਚ ਸ਼ਾਮਿਲ ਹੋਏ।

ਸ੍ਰੀ ਮਨੋਹਰ ਲਾਲ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਫਸਲ ਅਵਸ਼ੇਸ਼ ਪ੍ਰਬੰਧਨ ਨੂੰ ਲੈ ਕੇ ਬੇਹੱਦ ਗੰਭੀਰ ਹੈ ਅਤੇ ਇਸ ਦੇ ਲਈ ਸਾਰੀ ਤਰ੍ਹਾ ਦੀਆਂ ਯੋਜਨਾਵਾਂ ਨੂੰ ਜਮੀਨੀ ਪੱਧਰ ‘ਤੇ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਅਸੀਂ ਹਰਿਆਣਾ ਨੂੰ ਸਵੱਛ, ਸਿਹਤਮੰਦ ਅਤੇ ਖੁਸ਼ਹਾਲ ਹਰਿਆਣਾ ਬਣਾਵਾਂਗੇ।

ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਸ੍ਰੀ ਭੁਪੇਂਦਰ ਯਾਦਵ ਦੇ ਸਾਹਮਣੇ ਮੰਗ ਰੱਖਦੇ ਹੋਏ ਕਿਹਾ ਕਿ ਹਰਿਆਣਾ ਐਨਸੀਆਰ ਖੇਤਰ ਵਿਚ ਕਲੀਨ ਫਿਯੂਲ ਦੀ ਵਰਤੋ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਇੱਟ ਭੱਠਿਆਂ ਨੂੰ 31 ਮਾਰਚ, 2023 ਤਕ ਦੀ ਮੋਹਲਤ ਦਿੱਤੀ ਜਾਵੇ। ਹਰਿਆਣਾ ਸਰਕਾਰ ਵੱਲੋਂ ਵੀ ਆਪਣੇ ਪੱਧਰ ‘ਤੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ, ਉਦਯੋਗਿਕ ਸੰਗਠਨਾਂ ਤੋਂ ਵੀ ਇਹ ਮੰਗ ਆਈ ਹੈ ਕਿ ਉਨ੍ਹਾਂ ਨੂੰ ਕਲੀਨ ਫਿਯੂਲ ਵਰਤੋ ਤਹਿਤ ਤਕਨੀਕੀ ਰੂਪ ਨਾਲ ਜੋ ਬਦਲਾਅ ਕਰਨੇ ਹਨ ਉਨ੍ਹਾਂ ਦੀ ਲਾਗਤ ਬਹੁਤ ਵੱਧ ਹੈ। ਇਸ ਲਈ ਅਜਿਹੇ ਉਦਯੋਗਾਂ ਦੀ ਸਹਾਇਤਾ ਤਹਿਤ ਵਿਵਹਾਰ ਵਿਆਜ ਦਰ ‘ਤੇ ਬੈਂਕ ਤੋਂ ਕਰਜੇ ਦੀ ਸਹੂਲਤ ਉਪਲਬਧ ਕਰਵਾਉਣ ਦਾ ਵੀ ਕੋਈ ਪ੍ਰਾਵਧਾਨ ਬਣਾਇਆ ਜਾਵੇ। ਇਸ ਦੇ ਨਾਲ ਹੀ ਹਰਿਆਣਾ ਐਨਸੀਆਰ ਖੇਤਰ ਵਿਚ ਉਦਯੋਗਿਕ ਖੇਤਰ ਜਿਵੇਂ ਇਸਰਾਨਾ, ਸਮਾਲਖਾ, ਗੋਹਾਨਾ, ਝੱਜਰ ਆਦਿ ਵਿਚ ਹੁਣ ਤਕ ਸੀਐਨਜੀ -ਪੀਐਨਜੀ ਦੀ ਸਪਲਾਈ ਨਹੀਂ ਹੋ ਪਾਈ ਹੈ, ਇਸ ਦੀ ਉਪਲਬਧਤਾ ਵੀ ਯਕੀਨੀ ਕਰਵਾਈ ਜਾਵੇ।

Exit mobile version