ਸਰਕਾਰ ਵਲੋਂ ਬਿਨਾਂ ਨੋਟਿਸ ਦਿੱਤੇ ਬਰਖਾਸਤ ਕਰਨ ਤੇ ਜੀਓਜੀ ਨੇ ਕੀਤਾ ਆਪ ਆਗੂਆ ਦਾ ਵਿਰੋਧ, ਬਾਜਵਾ ਨੇ ਲਈ ਚੁੱਟਕੀ ਕਿਹਾ ਹੋਇਆ ਸੁਆਗਤ

ਗੁਰਦਾਸਪੁਰ, 1 ਅਕਤੂਬਰ (ਮੰਨਣ ਸੈਣੀ)। ਸਰਕਾਰ ਵੱਲੋਂ ਬਿਨਾਂ ਨੋਟਿਸ ਦਿੱਤੇ ਬਰਖਾਸਤ ਕਰਨ ਤੇ ਜੀਓਜੀ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆ ਦਾ ਵਿਰੋਧ ਕੀਤਾ ਗਿਆ। ਜੀ.ਓ.ਜੀ ਵੱਲੋਂ ਕੀਤੇ ਗਏ ਵਿਰੋਧ ਤੇ ਵਿਧਾਨ ਸਭਾ ਦੇ ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੁਟਕੀ ਲਈ ਹੈ ਅਤੇ ਇਸ ਨੂੰ ਆਪ ਆਗੂਆ ਦਾ ਸੁਆਗਤ ਕਰਾਰ ਦਿੱਤਾ ਹੈ। ਬਾਜਵਾ ਵੱਲੋਂ ਕਿਹਾ ਗਿਆ ਕਿ ਪੰਜਾਬ ਰਾਜ ਦੇ ਚੇਅਰਮੈਨ ਅਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਦਾ ਇਹ ਸੁਆਗਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਧਾਰੀਵਾਲ ਦੀ ਦਾਣਾ ਮੰਡੀ ਵਿਖੇ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਜਿਸ ਅੰਦਰ ਖੇਤੀਬਾੜੀ ਮੰਤਰੀ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ, ਪਰ ਉਹ ਨਹੀਂ ਪਹੁੰਚੇ।

ਮੇਲੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਸੇਖਵਾਂ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਸਮੇਤ ਵੱਖ ਵੱਖ ਨੇਤਾ ਸ਼ਾਮਿਲ ਹੋਏ। ਜਿਹਨਾਂ ਨੂੰ ਜੀ.ਓ.ਜੀ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਪ੍ਰਦਰਸ਼ਨ ਕਰ ਰਹੇ ਜੀਓਜੀ ਜਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਜੋਗ ਸਕੀਮ (ਖੁਸ਼ਹਾਲੀ ਦੀ ਰਾਖੀ) ਨੂੰ ਖਾਰਜ ਕਰ ਦਿੱਤਾ ਹੈ। ਜਿਸ ਕਾਰਨ ਸਮੂਹ ਸੈਨਿਕਾਂ ਦੇ ਸਵੈ-ਮਾਣ ਨੂੰ ਇਹ ਕਹਿ ਕੇ ਠੇਸ ਪਹੁੰਚਾਈ ਗਈ ਹੈ ਕਿ ਇਹ ਜੀ.ਓ.ਜੀ. ਜਿਸ ਮਕਸਦ ਲਈ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਸੀ, ਉਸ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਹਨ ਅਤੇ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਨੇ ਕੋਈ ਯੋਗਦਾਨ ਨਹੀਂ ਪਾਇਆ। ਪੰਜਾਬ ਸਰਕਾਰ ਵੱਲੋਂ ਜੀ.ਓ.ਜੀ. ਅੱਖਾਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ ਅਤੇ ਜ਼ਮੀਨੀ ਹਕੀਕਤ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਸੀ। ਹਾਲਾਂਕਿ, GOG ਕਾਫੀ ਹੱਦ ਤੱਕ ਸਫਲ ਰਿਹਾ ਹੈ। ਕਈ ਮੰਗ ਪੱਤਰਾਂ ਰਾਹੀਂ ਸਰਕਾਰ ਨੂੰ ਕਾਰਨ ਦੱਸਣ ਲਈ ਕਿਹਾ ਗਿਆ ਹੈ ਪਰ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਕਾਰਨ ਉਹ ਸਰਕਾਰ ਖਿਲਾਫ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ

ਇਸ ਵਿਰੋਧ ਦੀ ਵੀਡੀਓ ਜੰਗਲ ਵਿੱਚ ਅੱਗ ਲੱਗਣ ਵਾਂਗ ਵਾਇਰਲ ਹੋਈ ਅਤੇ ਬੀਜੇਪੀ ਸਮੇਤ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਵੀਡੀਓ ਆਪਣੇ ਟਵੀਟਰ ਤੇ ਸ਼ੇਅਰ ਕਰਦਿਆ ਤੰਜ ਕਸੇ

Exit mobile version