ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਸਰਕਾਰ ਨੂੰ ਝੱਟਕਾ: ਕੱਲ੍ਹ ਨੂੰ ਹੋਣ ਵਾਲਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕੀਤਾ ਰੱਦ, ਵਾਪਿਸ ਲਏ ਪਹਿਲ੍ਹੇ ਹੁਕਮ

ਚੰਡੀਗੜ੍ਹ, 21 ਸਤੰਬਰ (ਦਾ ਪੰਜਾਬ ਵਾਇਰ)। ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਭਰੋਸੇ ਦੇ ਮਤੇ ਲਈ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਹੈ ਕਿ ਸੈਸ਼ਨ ਬੁਲਾਉਣ ਲਈ ਉਸ ਕੋਲ ਕੋਈ ਸੰਵਿਧਾਨਕ ਕਾਨੂੰਨ ਨਹੀਂ ਹੈ। ਹਲਾਂਕਿ ਇਸ ਤੋਂ ਪਹਿਲਾਂ ਗਵਰਨਰ ਨੇ ਇਸ ਸੈਸ਼ਨ ਨੂੰ ਮਨਜੂਰੀ ਦਿੱਤੀ ਸੀ। ਪੰਜਾਬ ਸਰਕਾਰ ਵੱਲੋਂ ਭਰੋਸੇ ਦਾ ਮਤਾ ਲਿਆਉਣ ਲਈ ਇਹ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ।

ਦੱਸਣਯੋਗ ਹੈ ਕਿ ਇਸ ਸੰਬੰਧੀ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਹਰਾ ਅਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋ ਕਿਹਾ ਗਿਆ ਸੀ ਕਿ ਇਸ ਭਰੋਸੇ ਮੰਤੇ ਸੰਬੰਧੀ ਸੱਦੇ ਗਏ ਵਿਸ਼ੇਸ਼ ਇਜ਼ਲਾਸ ਸੰਬੰਧੀ ਕੋਈ ਕਾਨੂਨੀ ਪ੍ਰੋਵਿਜਨ ਨਹੀ ਹੈ ਅਤੇ ਨਾ ਹੀ ਇਸ ਨਾਲ ਰਾਜ ਨੂੰ ਕੋਈ ਫਾਇਦਾ ਹੋਣਾ ਹੈ। ਜਿਸ ਦੇ ਚਲਦਿਆਂ ਕਾਨੂੰਨੀ ਸਲਾਹ ਲੈਣ ਤੋਂ ਬਾਅਦ ਪਹਿਲ੍ਹੇ ਹੁਕਮ ਵਾਪਿਸ ਲੈਏ ਗਏ ਹਨ।

Exit mobile version