ਸਾਬਕਾ ਸਪੀਕਰ ਰਾਣਾ ਕੇ.ਪੀ ਖਿਲਾਫ਼ ਸ਼ੁਰੂ ਹੋਵੇਗੀ ਜਾਂਚ, ਖਨਣ ਮੰਤਰੀ ਬੈਂਸ ਨੇ ਦਿੱਤੇ ਹੁਕਮ: ਰਾਣਾ ਕੇ ਪੀ ਸਿੰਘ ਵੱਲੋਂ ਮੰਤਰੀ ਬੈਂਸ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ

ਚੰਡੀਗੜ੍ਹ, 21 ਸਤੰਬਰ 2022 (ਦਾ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੇ ਖਿਲਾਫ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਪੰਜਾਬ ਦੇ ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੇ ਹਨ। ਇਸ ਸੰਬੰਧੀ ਮਾਇਨਿੰਗ ਵਿਭਾਗ, ਈਡੀ ਮਾਇਨਿੰਗ ਵਿਭਾਗ ਅਤੇ ਵਿਜਿਲੈਂਸ ਵਿਭਾਗ ਨੂੰ ਸਮਾਂਬੱਧ ਢੰਗ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਸ਼੍ਰੀ ਆਨੰਦਪੁਰ ਸਾਹਿਬ ਅਤੇ ਰੂਪਨਗਰ ਜ਼ਿਲੇ ਵਿੱਚ ਨਜਾਇਜ਼ ਮਾਈਨਿੰਗ ਮਾਮਲੇ ਨੂੰ ਲੈ ਕੇ ਕੀਤੀ ਜਾਵੇਗੀ

ਉੱਥੇ ਹੀ ਦੂਜੇ ਪਾਸੇ ਸਾਬਕਾ ਸਪੀਕਰ ਰਾਣਾ ਕੇ. ਪੀ ਸਿੰਘ ਨੇ ਪੰਜਾਬ ਦੇ ਕਾਂਗਰਸੀ ਪ੍ਰਧਾਨ ਅਮਰਿੰਦਰ ਸਿੰਘ ਰਾਜ਼ਾ ਵੜਿੰਗ, ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਕਾਂਗਰਸੀ ਵਿਧਾਇਕਾ ਨਾਲ ਪ੍ਰੈਸ ਕਾਨਫਰੈਂਂਸ ਕਰ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਅਦਾਲਤਾਂ ਨੇ ਮਾਨਸੂਨ ਸੀਜ਼ਨ ਦੌਰਾਨ ਕਿਸੇ ਵੀ ਮਾਈਨਿੰਗ ਕਾਰਵਾਈ ‘ਤੇ ਪਾਬੰਦੀ ਲਾਈ ਹੋਣ ਦੇ ਬਾਵਜੂਦ ਰਾਜ ਭਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਕਾਰਜਾਂ ਦੀ ਸੀ.ਬੀ.ਆਈ. ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਾਇਨਿੰਗ ਨੂੰ ਰੋਕਣ ਲਈ ਬੀ.ਐਸ.ਐਫ ਅਤੇ ਆਰਮੀ ਵਰਗੀ ਸੰਸਥਾਵਾ ਨੂੰ ਕੋਰਟ ਦਾ ਸਹਾਰਾ ਲੈਣਾ ਪਿਆ।

ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨ ਪਹਿਲ੍ਹਾਂ ਹੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਰਮੀ ਅਤੇ ਬੀ.ਐਸ.ਐਫ ਵੱਲੋਂ ਦਾਇਰ ਹਲਫ਼ਨਾਮੇ ਤਹਿਤ ਗੁਰਦਾਸਪੁਰ ਅਤੇ ਪਠਾਨਕੋਟ ਅੰਦਰ ਮਾਇਨਿੰਗ ਤੇ ਅਗਲੇ ਹੁਕਮਾਂ ਤੱਕ ਪਾਬੰਧੀ ਲਗਾਈ ਹੈ। ਬੀ.ਐਸ.ਐਫ਼ ਅਤੇ ਫੌਜ ਦਾ ਕਹਿਣਾ ਸੀ ਕਿ ਇਹਨਾਂ ਇਲਾਕਿਆਂ ਅੰਦਰ ਨਾਜ਼ਾਇਜ ਮਾਇਨਿੰਗ ਚਲ ਰਹੀ ਸੀ। ਜਿਸ ਨਾਲ ਦੇਸ਼ ਦੀ ਸੁਰਖਿਆ ਤੇ ਵੀ ਖਤਰਾਂ ਬਣਿਆ ਸੀ।

  

Exit mobile version