ਗੁਰਦਾਸਪੁਰ ਤੋਂ ਅਸਮਾਨ ਵਿੱਚ ਦਿਖੀ ਅਜੀਬੋ ਗਰੀਬ ਲਾਈਟਾਂ: ਕਿਸੇ ਨੇ ਦੱਸਿਆ UFO ਅਤੇ ਕਿਸੇ ਨੇ ਦੱਸੀ ਸਟਾਰਲਿੰਕ ਦੀ ਸੈਟੇਲਾਇਟ, ਵੇਖੋ ਵੀਡੀਓ

ਗੁਰਦਾਸਪੁਰ, 19 ਸਤੰਬਰ (ਮੰਨਣ ਸੈਣੀ)। ਸੋਮਵਾਰ ਨੂੰ ਦੇਰ ਸ਼ਾਮ ਗੁਰਦਾਸਪੁਰ ਦੇ ਲੋਕਾਂ ਵੱਲੋਂ ਅਸਮਾਨ ਵਿੱਚ ਅਜੀਬੋਂ ਗਰੀਬ ਲਾਈਟਾਂ ਵੇਖਣ ਦੇ ਦਾਅਵੇ ਕੀਤੇ ਗਏ। ਇਸ ਸਬੰਧੀ ਗੁਰਦਾਸਪੁਰ ਦੇ ਕੁਝ ਵਸਨੀਕਾਂ ਵੱਲੋਂ ਅਸਮਾਨ ਅੰਦਰ ਚਮਕਦੀਆਂ ਇਹਨਾਂ ਲਾਈਟਾਂ ਦਾ ਵੀਡੀਓ ਵੀ ਬਣਾਇਆ ਗਿਆ ਅਤੇ ਇਸ ਨੂੰ ਉਡਣ ਤਸ਼ਤਰੀ ਅਤੇ UFO ਕਰਾਰ ਦਿੱਤਾ ਗਿਆ। ਹਾਲਾਕਿ ਅਸਮਾਨ ਵਿੱਚ ਕੈਦ ਹੋਈ ਇਹ ਤਸਵੀਰਾਂ ਅਤੇ ਵੀਡੀਓ ਦੀ ਹਕੀਕਤ ਕੀ ਹੈ ਇਸ ਤੋਂ ਸਾਰੇ ਹੀ ਅੰਜਾਨ ਹਨ ਪਰ ਇਹ ਲਾਇਟਾਂ ਚਰਚਾ ਦਾ ਵਿਸ਼ਾ ਜਰੂਰ ਬਣਿਆ ਹੋਇਆ ਹੈ।

ਦ ਪੰਜਾਬ ਵਾਇਰ ਨੂੰ ਵੀਡਿਓ ਭੇਜਦਿਆਂ ਹੋਇਆ ਹਰਦੋਛਨੀ ਰੋਡ ਦੇ ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ 7.35 ਮਿੰਟ ਤੇ ਆਸਮਾਨ ਵਿੱਚ ਉਡਦਾ UFO ਵੇਖਿਆ ਜਿਸ ਨੂੰ ਉਸ ਵਲੋਂ ਮੋਬਾਇਲ ਵਿੱਚ ਕੈਦ ਵੀ ਕੀਤਾ ਗਿਆ। ਆਸਮਾਨ ਅੰਦਰ ਇਹ ਲਾਈਟਾਂ ਵੇਖਣ ਦਾ ਦਾਅਵਾ ਕਈ ਹੋਰ ਲੋਕਾਂ ਵੱਲੋਂ ਵੀ ਕੀਤਾ ਗਿਆ।

https://thepunjabwire.com/wp-content/uploads/2022/09/WhatsApp-Video-2022-09-19-at-22.16.31.mp4

ਇਸ ਸੰਬੰਧੀ ਹਰੇਕ ਦੇ ਆਪਣੇ ਆਪਣੇ ਤਰਕ ਪੇਸ਼ ਕੀਤੇ ਗਏ ਅਤੇ ਲੋਕਾਂ ਵੱਲੋਂ ਕੋਈ ਇਸ ਨੂੰ ਜਹਾਜ਼ ਅਤੇ ਕੋਈ ਇਸ ਨੂੰ ਉਡਣ ਤਸ਼ਤਰੀ ਦੱਸਦਾ ਨਜ਼ਰ ਆਇਆ। ਹਾਲਾਕਿ ਕੁਝ ਲੋਕਾਂ ਨੇ ਇਸ ਨੂੰ ਟੇਸਲਾ ਦੀ ਸੈਟੇਲਾਇਟ ਕਰਾਰ ਦਿੱਤਾ ਜੋਂ ਤਾਰਨੁਮਾ ਆਕਾਰ ਵਿੱਚ ਆਸਮਾਨ ਵਿੱਚ ਚਮਕਦੀਆਂ ਵੇਖਿਆਂ ਜਾਂਦੀਆਂ ਹਨ।

ਪਰ ਫੋਰਬਜ਼ ਡਾਟ ਕਾਮ ਦੀ ਮੰਨਿਏ ਤਾਂ ਉਸ ਵਿੱਚ ਇਹ ਲਿਖਿਆ ਹੈ ਕਿ ਜੇ ਤੁਸੀਂ ਹਾਲ ਹੀ ਵਿੱਚ ਰਾਤ ਦੇ ਅਸਮਾਨ ਵੱਲ ਦੇਖਿਆ ਹੈ ਅਤੇ ਤੁਹਾਨੂੰ ਚਮਕਦਾਰ ਰੌਸ਼ਨੀ ਦੀ ਇੱਕ ਰੇਲਗੱਡੀ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਵਧਦੇ ਦੇਖ ਕੇ ਹੈਰਾਨ ਹੋ ਰਹੇ ਹੋ ਤਾਂ ਡਰੋ ਨਾਂ।

ਇਹ ਲਾਈਟਾਂ ਅਸਲ ਵਿੱਚ ਉਪਗ੍ਰਹਿ ਹਨ, ਜੋ ਕਿ ਯੂਐਸ ਕੰਪਨੀ ਸਪੇਸਐਕਸ ਦੁਆਰਾ ਪੁਲਾੜ ਵਿੱਚ ਲਾਂਚ ਕੀਤੀਆਂ ਗਈਆਂ ਹਨ, ਜੋ ਦੱਖਣੀ ਅਫ਼ਰੀਕਾ ਦੇ ਉਦਯੋਗਪਤੀ ਐਲੋਨ ਮਸਕ ਦੁਆਰਾ ਚਲਾਈਆਂ ਜਾਂਦੀਆਂ ਹਨ।

ਸੈਟੇਲਾਈਟ ਸਟਾਰਲਿੰਕ ਨਾਮਕ ਕਿਸੇ ਚੀਜ਼ ਦਾ ਹਿੱਸਾ ਹਨ। ਇਹ ਸਪੇਸਐਕਸ ਦੁਆਰਾ ਹਜ਼ਾਰਾਂ ਸੈਟੇਲਾਈਟਾਂ ਨੂੰ ਆਰਬਿਟ ਵਿੱਚ ਲਾਂਚ ਕਰਨ ਅਤੇ ਸਪੇਸ ਤੋਂ ਧਰਤੀ ਤੱਕ ਇੰਟਰਨੈਟ ਨੂੰ ਬੀਮ ਕਰਨ ਲਈ ਇੱਕ ਪ੍ਰੋਜੈਕਟ ਹੈ। ਸਪੇਸਐਕਸ ਮੰਗਲ ‘ਤੇ ਮਿਸ਼ਨਾਂ ਨੂੰ ਫੰਡ ਦੇਣ ਲਈ ਇਸ ਦੀ ਵਰਤੋਂ ਕਰਨ ਦੀ ਉਮੀਦ ਕਰਦਾ ਹੈ।

Exit mobile version