ਮੁੱਖ ਮੰਤਰੀ ਦੇ ਜਰਮਨੀ ਦੌਰੇ ਦੇ ਨਤੀਜੇ ਵਜੋਂ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਹੋਣਾ ਪਿਆ : ਬਿਕਰਮ ਸਿੰਘ ਮਜੀਠੀਆ

ਕਿਹਾ ਕਿ ਸ਼ਰਾਬ ਦੇ ਨਸ਼ੇ ਵਿਚ ਧੁੱਤ ਮੁੱਖ ਮੰਤਰੀ ਨੂੰ ਹਵਾਈ ਜਹਾਜ਼ ਵਿਚੋਂ ਲਾਹੁਣ ਨਾਲ ਪੰਜਾਬੀਆਂ ਦੇ ਮਾਣ ਸਨਮਾਨ ਨੁੰ ਠੇਸ ਪਹੁੰਚੀ

ਅੰਮ੍ਰਿਤਸਰ, 19 ਸਤੰਬਰ (ਦਾ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਕੀਤੇ ਜਰਮਨੀ ਦੌਰੇ ਜਿਸਦਾ ਮਕਸਦ ਸੂਬੇ ਵਿਚ ਨਿਵੇਸ਼ ਆਕਰਸ਼ਤ ਕਰਨਾ ਸੀ, ਦੇ ਨਤੀਜੇ ਵਜੋਂ ਪੰਜਾਬ ਤੇ ਪੰਜਾਬੀਆਂ ਨੂੰ ਸ਼ਰਮਸਾਰ ਹੋਣਾ ਪਿਆ ਹੈ  ਕਿਉਂਕਿ ਮੁੱਖ ਮੰਤਰੀ ਦਾ ਵਤੀਰਾ ਸਹੀ ਨਹੀਂ ਸੀ।

ਇਥੇ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀ ਉਹ ਸੋਸ਼ਲ ਮੀਡੀਆ ਰਿਪੋਰਟਾਂ ਤੇ ਮੁੱਖ ਮੰਤਰੀ ਦੇ ਨਾਲ ਫਰੈਂਕਫਰਟ ਵਿਚ ਹਵਾਈ ਜਹਾਜ਼ ਵਿਚ ਸਵਾਰ ਹੋਏ ਮੁਸਾਫਰਾਂ ਵੱਲੋਂ ਦੱਸੇ ਬਿਰਤਾਂਤ ਤੋਂ ਦੁਖੀ ਤੇ ਪ੍ਰੇਸ਼ਾਨ ਹਨ ਕਿ ਮੁੱਖ ਮੰਤਰੀ ਨੂੰ ਹਵਾਈ ਜਹਾਜ਼ ਵਿਚੋਂ ਲਾਹ ਦਿੱਤਾ ਗਿਆ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ ਤੇ ਚੱਲਣ ਫਿਰਣ ਤੋਂ ਅਸਮਰਥ ਹਨ ਜਿਹਨਾਂ ਨੂੰ ਉਹਨਾਂ ਦੀ ਪਤਨੀ ਤੇ ਸੁਰੱਖਿਆ ਅਮਲੇ ਨੇ ਸਹਾਰਾ ਦੇ ਕੇ ਖੜ੍ਹਾ ਕੀਤਾ। ਉਹ ਨਾਂ ਕਿਹਾ ਕਿ ਇਹ ਗੱਲ ਵੀ ਜ਼ਲਾਲਤ ਵਾਲੀ ਹੈ ਕਿ ਮੁੱਖ ਮੰਤਰੀ ਨੂੰ ਇਸ ਕਰ ਕੇ ਫਲਾਈਟ ਵਿਚੋਂ ਲਾਹ ਦਿੱਤਾ ਗਿਆ ਕਿਉਂਕਿ ਉੂਹ ਸ਼ਰਾਬ ਦੇ ਨਸ਼ੇ ਵਿਚ ਧੁੱਤ ਸਨ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬੀਆਂ ਦਾ ਮਾਣ ਸਨਮਾਨ ਨੂੰ ਸੱਟ ਵੱਜੀ ਹੈ ਕਿਉਂਕਿ ਪੰਜਾਬੀਆਂ ਤਾਂ ਹਰ ਖੇਤਰ ਵਿਚ ਵੱਡਾ ਨਾਮ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁਸਾਫਰਾਂ ਦੀ ਗੱਲ ’ਤੇ ਵਿਸ਼ਵਾਸ ਕਰਨਾ ਬਣਦਾ ਹੈ ਕਿਉਂਕਿ ਉਹਨਾਂ ਇਹ ਵੀ ਦੱਸਿਆ ਹੈ ਕਿ ਮੁੱਖ ਮੰਤਰੀ ਨੂੰ ਫਲਾਈਟ ਵਿਚੋਂ ਲਾਹੁਣ ਤੇ ਉਹਨਾਂ ਦਾ ਸਮਾਨ ਉਤਾਰਣ ਵਿਚ ਦੇਰ ਲੱਗਣ ਨਾਲ ਫਲਾਈਟ ਚਾਰ ਘੰਟੇ ਲੇਟ ਹੋਈ। ਮੁੱਖ ਮੰਤਰੀ ਨੇ ਆਪ ਦੇ ਉਸ ਕੌਮੀ ਸੰਮੇਲਨ ਵਿਚ ਸ਼ਾਮਲ ਹੋਣਾ ਸੀ ਜਿਸਨੁੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ੳਥੁਫ ਅਜਿਹਾ ਕੋਈ ਕਾਰਨ ਨਹੀਂ ਬਣਦਾ ਕਿ ਮੁੱਖ ਮੰਤਰੀ ਇਸ ਵਿਚ ਸ਼ਾਮਲ ਨਾ ਹੁੰਦੇ ਕਿਉਂਕਿ ਉਹਨਾਂ ਦਾ ਜਰਮਨੀ ਦਾ ਸਰਕਾਰੀ ਦੌਰਾ ਤਾਂ ਇਕ ਦਿਨ ਪਹਿਲਾਂ ਹੀ ਖਤਮ ਹੋ ਗਿਆ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਸੰਮੇਲਨ ਵਿਚ ਸ਼ਾਮਲ ਕਿਉਂ ਨਹੀਂ  ਹੋ ਸਕੇ, ਇਸੇ ਕਾਰਨ ਹੀ ਰਿਪੋਰਟਾਂ ’ਤੇ ਭਰੋਸਾ ਕੀਤਾ ਜਾ ਸਕਦ ਹੈ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹਨਾਂ ਕਾਰਵਾਈਆਂ ਨਾਲ ਦੁਨੀਆਂ ਭਰ ਵਿਚ ਪੰਜਾਬੀਆਂ ਦੇ ਮਾਣ ਸਨਮਾਨ ਨੁੰ ਠੇਸ ਪਹੁੰਚੀ ਹੈ।  ਉਹਨਾਂ ਕਿਹਾ ਕਿ ਪਹਿਲਾਂ ਜਰਮਨੀ ਦੌਰੇ ਵੇਲੇ ਸ੍ਰੀ ਭਗਵੰਤ ਮਾਨ ਨੇ ਭਾਰਤ ਦੀ ਸਾਖ਼ ਨੂੰ ਇਹ ਝੂਠ ਬੋਲ ਕੇ ਸੱਟ ਮਾਰੀ ਕਿ ਬੀ ਐਮ ਡਬਲਿਊ ਪੰਜਾਬ ਵਿਚ ਨਿਰਮਾਣ ਕਾਰਖਾਨਾ ਲਗਾਏਗੀ। ਉਹਨਾਂ ਕਿਹਾ ਕਿ ਇਸ ਦਾਅਵੇ ਦਾ ਬੀ ਐਮ ਡਬਲਿਊ ਨੇ ਖੰਡਨ ਕੀਤਾ ਤੇ ਇਸਨੂੰ ਲੈ ਕੇ ਮੁੱਖ ਮੰਤਰੀ ਦਾ ਮਖੌਲ ਵੀ ਉਡਾਇਆ ਗਿਆ ਕਿ ਉਹ ਭਗਵੰਤ ਮੋਟਰ ਵਰਕ ਦੀ ਗੱਲ ਕਰਦੇ ਹੋਣਗੇ।

ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਪੁੁੱਛਿਆ ਕਿ ਉਹਨਾਂ ਨੇ ਜਰਮਨੀ ਵਿਚ ਪੰਜਾਬ ਵਿਚ ਬਾਰੇ ਕੀ ਦੱਸਿਆ ਹੈ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਹ ਜਰਮਨੀ ਵਿਚ ਪੰਜਾਬ ਬਾਰੇ ਜਾਣਕਾਰੀ ਦਿੱਤੀ ਹੈ ਜਦੋਂ ਵਿਧਾਨ ਸਭਾ ਵਿਚ ਉਹਨਾਂ ਵਾਰ ਵਾਰ ਦਾਅਵਾ ਕੀਤਾ ਸੀ ਕਿ ਪਿਛਲੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਦੱਸਣ ਕਿ ਜਰਮਨੀ ਵਿਚ ਉਹਨਾਂ ਪੰਜਾਬ ਬਾਰੇ ਕੀ ਪੇਸ਼ ਕੀਤਾ ਕਿਉਂਕਿ ਉਹਨਾਂ ਦੀ ਸਰਕਾਰ ਆਏ ਨੁੰ ਤਾਂ ਹਾਲੇ ਸਿਰਫ ਛੇ ਮਹੀਨੇ ਹੀ ਹੋਏ ਹਨ।

Exit mobile version