ਮੁੱਖ ਮੰਤਰੀ ਸਾਹਿਬ ਵੈਟਨਰੀ ਇੰਸਪੇਕਟਰਾਂ ਦੀ ਭਰਤੀ ਵਿੱਚ ਸਾਡੇ ਨੌਜਵਾਨ ਕਿੱਥੇ ਹਨ ? ਸੁਖਜਿੰਦਰ ਰੰਧਾਵਾ ਨੇ ਚੁੱਕੇ ਸਵਾਲ

ਗੁਰਦਾਸਪੁਰ, 14 ਸਤੰਬਰ (ਮੰਨਣ ਸੈਣੀ)। ਪੰਜਾਬ ਅੰਦਰ ਵੈਟਨਰੀ ਇੰਸਪੇਕਟਰਾਂ ਦੀ 68 ਅਸਾਮੀਆਂ ਦੀ ਨਿਯੁਕਤੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਚੁੱਕੇ ਹਨ। ਡੇਰਾ ਬਾਬਾ ਨਾਨਕ ਤੋਂ ਮੌਜੂਦਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਝਿਆ ਗਿਆ ਹੈ ਕਿ ਮਾਨ ਸਾਹਿਬ ਇਹ ਸਭ ਕੀ ਹੈ? ਇਨ੍ਹਾਂ ਭਰਤੀਆਂ ਵਿੱਚ ਸਾਡੇ (ਪੰਜਾਬ ) ਦੇ ਨੌਜਵਾਨ ਕਿੱਥੇ ਹਨ।

ਦੱਸਣਯੋਗ ਹੈ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਸਨ। ਜਿਸ ਵਿਚ 34 ਬਾਹਰੀ ਰਾਜਾ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਗਿਆ ਹੈ। ਜਿਸ ਵਿੱਚ ਰਾਜਸਥਾਨ ਦੇ 11 ਅਤੇ ਹਰਿਆਣਾ ਦੇ 23 ਨੌਜਵਾਨ ਸ਼ਾਮਿਲ ਹਨ। ਇਸ ਭਰਤੀ ਤੇ ਸੁਖਜਿੰਦਰ ਰੰਧਾਵਾ ਨੇ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਇਸ 50/50 ਦੀ ਗੇਮ ਦੇਖ ਰਿਹਾ ਹੈ।

ਰੰਧਾਨਾ ਨੇ ਕਿਹਾ ਕਿ ਤੁਸੀ ਪੰਜਾਬ ਦੇ ਨੌਜਵਾਨਾ ਨਾਲ ਧੋਖਾ ਕਰ ਰਹੇ ਹੋ। ਇਹ 50/50 ਦੀ ਗੇਮ ਪੰਜਾਬ ਦੇਖ ਰਿਹਾ ਹੈ।

Exit mobile version