Video:- ਆਪ੍ਰੇਸ਼ਨ ਲੋਟਸ ਤਹਿਤ ਸਾਡੇ 35 ਵਿਧਾਇਕਾਂ ਨੰ ਤੋੜਨ ਦੀ ਕੋਸ਼ਿਸ਼, 10 MLAs ਨੂੰ ਆਏ ਫੋਨ, ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀ ਧਮਕੀ- ਹਰਪਾਲ ਚੀਮਾ

ਚੰਡੀਗੜ੍ਹ, 14 ਸਤੰਬਰ (ਦਾ ਪੰਜਾਬ ਵਾਇਰ)। ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ (Haral Singh Cheema) ਨੇ ਇਕ ਦਰਜਨ ਵਿਧਾਇਕਾਂ ਦੀ ਹਾਜ਼ਰੀ ‘ਚ ਚੰਡੀਗੜ੍ਹ ‘ਚ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਜਿਨ੍ਹਾਂ ਨੂੰ 25-25 ਹਜ਼ਾਰ ਕਰੋੜ ਰੁਪਏ ਦੀ ਪੇਸ਼ਕਸ਼ ਹੋਈ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਲੋਟਸ ਤਹਿਤ ਭਾਜਪਾ ਆਗੂਆਂ ਨੇ ਕਰਨਾਟਕ, ਗੋਆ, ਅਰੁਨਾਚਲ ਪ੍ਰਦੇਸ਼ ‘ਚ ਵਿਧਾਇਕਾਂ ਦੀ ਖਰੀਦੋ-ਫਰੋਖਤ ਕੀਤੀ।

ਭਾਜਪਾ ਨੂੰ ਲੋਕਾਂ ਨੇ ਨਕਾਰਿਆ ਪਰ ED, CBI ਤੇ ਹੋਰ ਤਰੀਕਿਆਂ ਨਾਲ ਸਰਕਾਰਾਂ ਤੋੜ ਕੇ ਸਰਕਾਰਾਂ ਬਣਾਈਆਂ। ਉਨ੍ਹਾਂ ਕਿਹਾ ਕਿ ਆਪ ਦੀ ਦਿੱਲੀ ਸਰਕਾਰ ਨੂੰ ਤੋੜਨ ਦਾ ਯਤਨ ਕੀਤਾ। ਦਿੱਲੀ ਚ 800 ਕਰੋੜ ਦ‍ਾ ਪ੍ਰਬੰਧ ਕੀਤਾ ਸੀ ਪਰ ਦਿੱਲੀ ‘ਚ ਅਪਰੇਸ਼ਨ ਫੇਲ੍ਹ ਹੋਇਆ। ਹੁਣ ਭਾਜਪਾ ਨੇ ਪੰਜਾਬ ਵਿਚ ਅਪਰੇਸ਼ਨ ਲੋਟਸ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਤੋੜਨ ਦਾ ਯਤਨ ਕੀਤਾ। ਚੀਮਾ ਨੇ ਕਿਹਾ ਕਿ ਭਾਜਪਾ ਨੂੰ ਦੇਸ਼ ਵਿਚ ਆਪ ਟੱਕਰ ਦੇ ਰਹੀ ਹੈ। ਹਰਿਆਣਾ ਰਾਜਸਥਾਨ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ‘ਚ ਆਪ ਦ‍ਾ ਪ੍ਰਭਾਵ ਵੱਧ ਰਿਹਾ ਹੈ।

ਚੀਮਾ ਨੇ ਦੱਸਿਆ ਕਿ ਵਿਧਾਇਕਾਂ ਨੂੰ ਤੋੜਨ ਲਈ ਫੋਨ ਕੀਤੇ ਸਨ ਜਿਨ੍ਹਾਂ ਵਿਧਾਇਕਾਂ ਨੂੰ ਫੋਨ ਆਏ ਸਨ ਉਹਨਾਂ ਨੂੰ ਨਾਲ ਲੈ ਲੇ DGP ਨਾਲੁ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਲੇ ਧੰਨ ਦੀ ਜਾਂਚ ਲਈ DGP ਨੂੰ ਸ਼ਿਕਾਇਤ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਨੂੰ ਵੀ ਫੋਨ ਆਇਆ ਸੀ। ਸ਼ੀਤਲ ਅੰਗੁਰਾਲ ਨੂੰ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਕਿਹ‍ਾ ਕਿ ਦਸ ਵਿਧਾਇਕਾਂ ਨੂੰ ਖਰੀਦਣ ਲਈ ਫੋਨ ਆਇਆ ਸੀ। ਭਾਜਪਾ 35 ਵਿਧਾਇਕ‍ਾਂ ਨੂੰ ਤੋੜਨ ਲਈ ਯਤਨ ਕਰ ਰਹੀ ਹੈ। ਉਨ੍ਹਾਂ ਕਿਹ‍ਾ ਕਿ ਫੋਨ ਕਰਨ ਵਾਲੇ ਪੰਜਾਬ ਤੇ ਕੇਂਦਰ ਨਾਲ ਸਬੰਧਤ ਭਾਜਪਾ ਆਗੂ ਹਨ।

Exit mobile version