ਜਰੂਰੀ ਸੂਚਨਾ:- ਤਿੱਬੜੀ ਛਾਉਣੀ ’ਚ ਭਾਰੀ ਮੀਂਹ ਤੇ ਤੂਫਾਨ ਕਾਰਨ 12 ਸਤੰਬਰ ਦੀ ਰੈਲੀ ਇੱਕ ਦਿਨ ਲਈ ਮੁਲਤਵੀ

13 ਸਤੰਬਰ ਨੂੰ ਰਾਖਵੇਂ ਦਿਨ ਕਰਵਾਈ ਜਾਵੇਗੀ ਗੁਰਦਾਸਪੁਰ ਇਲਾਕੇ ਦੇ ਉਮੀਦਾਵਾਰਾਂ ਦੀ ਦੌੜ

ਗੁਰਦਾਸਪੁਰ, 11 ਸਤੰਬਰ ( ਮੰਨਣ ਸੈਣੀ  ) । ਤਿਬੱੜੀ ਛਾਊਣੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੱਲ ਰਹੀ ਅਗਨਵੀਰ ਭਰਤੀ ਰੈਲੀ ਅੱਜ ਹੋਈ ਭਾਰੀ ਬਰਸਾਤ ਤੇ ਤੂਫਾਨ ਕਾਰਨ 12 ਸਤੰਬਰ ਨੂੰ ਇੱਕ ਦਿਨ ਲਈ ਮੁਲਤਵੀ ਕੀਤੀ ਗਈ ਹੈ। ਰੈਲੀ ਮੁਲਤਵੀ ਕਰਨ ਦਾ ਕਾਰਨ ਦੱਸਦੇ ਹੋਏ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਬਰਸਾਤ ਕਰਨ ਦੌੜ ਲਗਾਉਣ ਵਾਲੇ ਮੈਦਾਨ ਵਿੱਚ ਪਾਣੀ ਭਰਨ ਕਾਰਨ ਤਿਲਕਣ ਹੋ ਗਈ ਹੈ, ਜਿਸ ਕਾਰਨ 12 ਸਤੰਬਰ ਨੂੰ ਜ਼ਿਲ੍ਹਾ ਗੁਰਦਾਸਪੁਰ ਇਲਾਕੇ ਦੇ ਰਹਿੰਦੇ ਉਮੀਦਾਵਾਰਾਂ ਦੀ ਦੌੜ ਨਹੀਂ ਕਰਵਾਈ ਜਾ ਸਕਦੀ। ਇਸ ਲਈ ਇਹ ਰੈਲੀ ਇੱਕ ਦਿਨ ਲਈ ਮੁਲਤਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਸਤੰਬਰ ਵਾਲੀ ਰੈਲੀ ਦੌੜ ਹੁਣ 13 ਸਤੰਬਰ (ਰਾਖਵੇਂ ਦਿਨ) ਕਰਵਾਈ ਜਾਵੇਗੀ।

Exit mobile version