ਇੰਡੋ ਨੇਪਾਲ-ਅੰਤਰਰਾਸ਼ਟਰੀ ਕਰਾਟੇ ਚੈਪੀਅਨਸ਼ੀਪ 2022 ਵਿੱਚ ਗੋਲਡ ਮੈਡਲ ਜਿੱਤ ਕੇ ਕੀਤਾ ਜਿਲਾਂ ਗੁਰਦਾਸਪੁਰ ਦਾ ਨਾਮ ਰੋਸ਼ਨ

ਡੀ.ਸੀ. ਗੁਰਦਾਸਪੁਰ ਵਲੋਂ ਕੀਤਾ ਗਿਆ ਸਨਮਾਨ

ਗੁਰਦਾਸਪੁਰ, 10 ਸਤੰਬਰ (ਮੰਨਣ ਸੈਣੀ)। ਕਰਾਟੇ ਡੂ ਐਸੋਸਿਏਸ਼ਨ ਗੁਰਦਾਸਪੁਰ ਅਤੇ ਪੰਜਾਬ ਸਟੇਟ ਕਰਾਟੇ ਐਸੋਸਿਏਸ਼ਨ ਵਲੋਂ ਭੇਜੇ ਗਏ ਚੈਪੀਅਨਾਂ ਵਿਚੋਂ 4 ਚੈਂਪੀਅਨਸ ਨੇ ਇਸ ਸਾਲ ਹੋਏ ਇੰਡੋ ਨੇਪਾਲ ਕਰਾਟੇ ਚੈਪੀਅਨਸ਼ੀਪ 2022 ਜੋ ਕਿ ਹਸਤਨਾਪੁਰ ਯੂ.ਪੀ ਵਿਖੇ ਹੋਈ ਵਿਚ ਗੋਲਡ ਮੈਡਲ ਜਿੱਤ ਕੇ ਮੱਲਾਂ ਮਾਰੀਆ ਅਤੇ ਇਸ ਜਿਲੇ ਦਾ ਨਾਂ ਰੋਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਕਰਾਟੇ ਐਸੋਸਿਏਸ਼ਨ ਕਾਫੀ ਸਾਲਾਂ ਤੋਂ ਇਸ ਮੁਕਾਬਲੇ ਵਿੱਚ ਬੱਚਿਆਂ ਨੂੰ ਟਰੇਨਿੰਗ ਦੇ ਰਹੀ ਹੈ। ਇਸ ਜਿਲੇ ਗੁਰਦਾਸਪੁਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਾੱਰ ਗਰਲਜ ਵਿੱਚ ਇਕ ਕਰਾਟੇ ਟਰੈਨਿੰਗ ਸਕੂਲ ਵੀ ਚੱਲ ਰਿਹਾ ਹੈ ਜੋ ਕਿ ਲੜਕੀਆਂ ਨੂੰ ਮੁਫਤ ਸਿਖਲਾਈ ਦੇ ਰਿਹਾ ਹੈ ਇਸ ਵਿੱਚ ਕੌਚ ਗੁਰਵੰਤ ਸਿੰਘ ਸਨੀ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ। ਬੱਚਿਆਂ ਦੀ ਇਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਅੱਜ ਡਿਪਟੀ ਕਮਿਸ਼ਨਰ ਜਿਲਾ ਮੁਹੰਮਦ ਇਸ਼ਫਾਕ ਅਤੇ ਮੈਡਮ ਸ਼ਾਹਲਾ ਕਾਦਰੀ ਵਲੋਂ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਨਾ ਬੱਚਿਆਂ ਦੇ ਨਾਂ ਮਾਸਟਰ ਗੁਰਤਾਜ ਸਿੰਘ, ਮਾਸਟਰ ਅਨਮੋਲ, ਮਾਸਟਰ ਦੀਪਕ ਸ਼ਰਮਾ ਅਤੇ ਮਿਸ ਪ੍ਰੀਤੀ ਦੇਵੀ ਹੈ ਇਸ ਤੋਂ ਇਲਾਵਾ ਵਧੀਆਂ ਕਾਰਗੁਜਾਰੀ ਲਈ ਕੋਚ ਗੁਰਵੰਤ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ।

Exit mobile version