ਜੇਕਰ ਸਾਡੇ ਨੇਤਾ ਇਮਾਨਦਾਰ ਹਨ ਤਾਂ ਕਿਉ ਚਿੰਤਾ ਕਰਦੇ ਹੋ ? ਸੁਖਪਾਲ ਖਹਿਰਾ ਦੀ ਪ੍ਰਧਾਨ ਰਾਜਾ ਵੜਿੰਗ ਨੂੰ ਸਲਾਹ

ਚੰਡੀਗੜ੍ਹ, 27 ਅਗਸਤ (ਦ ਪੰਜਾਬ ਵਾਇਰ)। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਕਾਂਗਰਸ ਦੇ ਹੀ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨਸੀਹਤ ਦਿੱਤੀ ਹੈ। ਜਿਸ ਵਿੱਚ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਬਰਾੜ ਨੂੰ ਬੇਨਤੀ ਕਰਦੇ ਹਨ ਕਿ ਲੋਕਾਂ ਦਾ ਬਚਾਅ ਕਰਨ ਲਈ ਪਾਰਟੀ ਦੇ ਕਾਡਰਾਂ ਦੀ ਊਰਜਾ ਨੂੰ ਬਰਬਾਦ ਨਾ ਕਰੋ ।

ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਪਾਣੀ ਦੀ ਲਾਗ, ਐਲਐਸਡੀ ਆਦਿ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਉਨ੍ਹਾਂ ਵੱਲੋਂ ਵੀ ਈਡੀ ਦਾ ਸਾਹਮਣਾ ਕੀਤਾ ਗਿਆ ਅਤੇ ਉਹ ਸੱਚੇ ਸਨ ਤਾਂ ਭੁਲੱਥ ਨੇ ਮੈਨੂੰ ਵਿਧਾਨ ਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਨੇਤਾ ਇਮਾਨਦਾਰ ਕਿਉਂ ਚਿੰਤਾ ਕਰਦੇ ਹੋ?

ਦੂਜੇ ਪਾਸੇ ਖਹਿਰਾ ਦੇ ਇਸ ਬਿਆਨ ਦੇ ਵੱਖ ਵੱਖ ਮਤਲੱਬ ਕੱਢੇ ਜਾ ਰਹੇ ਹਨ। ਸੁਖਪਾਲ ਖਹਿਰਾ ਦੀ ਇਸ ਬਿਆਨ ਨਾਲ ਕਾਂਗਰਸ ਵਿੱਚ ਹੋਰ ਨਵਾਂ ਕਲੇਸ਼ ਵਧਨ ਦੀ ਸੰਭਾਵਨਾ ਹੈ।

Exit mobile version