7 ਦਸੰਬਰ ਤੋਂ 10 ਦਸੰਬਰ ਤੱਕ ਜਲੰਧਰ ਵਿਖੇ ਹੋਵੇਗੀ ਮਹਿਲਾ ਆਰਮੀ ਅਗਨੀਵੀਰ ਭਰਤੀ ਰੈਲੀ

KOLKATA, INDIA - 2020/01/24: National Cadet Corps women seen practise during the Final Dress Rehearsal for Republic Day. India Celebrates Republic Day on 26th January every year, for celebrating this event Indian Army, Central industrial Security Force, Kolkata Police, Civil Defence, Kolkata Traffic Police, Indian Navy, and National Cadet Corps took part in the Final day Dress Rehearsal at Red road in Kolkata, India. (Photo by Avishek Das/SOPA Images/LightRocket via Getty Images)

ਗੁਰਦਾਸਪੁਰ, 26 ਅਗਸਤ (ਮੰਨਣ ਸੈਣੀ)। ਆਰਮੀ ਅਗਨੀਵੀਰ (ਮਹਿਲਾ ਮਿਲਟਰੀ ਪੁਲਿਸ ਵਾਸਤੇ) ਜਨਰਲ ਡਿਊਟੀ ਭਰਤੀ ਰੈਲੀ ਆਰਮੀ ਪਬਲਿਕ ਸਕੂਲ (ਪ੍ਰਾਇਮਰੀ ਵਿੰਗ) ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ ਰੋਡ ਜਲੰਧਰ ਕੈਂਟ ਵਿਖੇ 7 ਦਸੰਬਰ ਤੋਂ 10 ਦਸੰਬਰ ਤੱਕ ਹੋਵੇਗੀ। ਇਸ ਭਰਤੀ ਰੈਲੀ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ,ਲੁਧਿਆਣਾ, ਮੋਗਾ, ਰੂਪ ਨਗਰ, ਐਸ:ਏ:ਐਸ:ਨਗਰ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ, ਤਰਨਤਾਰਨ, ਬਠਿੰਡਾ, ਫਾਜਲਿਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਿਰੋਜਪੁਰ, ਬਰਨਾਲਾ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ, ਮਲੇਰਕੋਟਲਾ ਨਾਲ ਸਬੰਧਤ ਹਨ ਦੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨਲ ਡਾਇਰੈਕਟਰ ਭਰਤੀ ਅੰਮ੍ਰਿਤਸਰ ਨੇ ਦੱਸਿਆ ਕਿ ਆਨਲਾਈਨ ਰਜਿਸਟ੍ਰੇਸਨ ਪਹਿਲਾਂ ਹੀ 09 ਅਗਸਤ 2022 ਤੋਂ 7 ਸਤੰਬਰ 2022 ਤੱਕ ਸੁਰੂ ਹੋ ਚੁੱਕੀ ਹੈ ਅਤੇ ਸਾਰੇ ਯੋਗ ਉਮੀਦਵਾਰ ਆਰਮੀ ਭਰਤੀ ਦੀ ਵੈਬਸਾਈਟ www.joinindianarmy.nic.in ਤੇ ਲਾਗਇਨ ਕਰਕੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਸ ਉਮੀਦਵਾਰ ਨੇ ਸਫਲਤਾਪੂਰਵਕ ਆਨਲਾਈਨ ਰਜਿਸਟਰ ਕੀਤਾ ਹੈ, ਉਹਨਾਂ ਨੂੰ ਉਹਨਾਂ ਦੇ ਈਮੇਲ ਪਤੇ ‘ਤੇ ਐਡਮਿਟ ਕਾਰਡ ਭੇਜਿਆ ਜਾਵੇਗਾ ਅਤੇ ਰੈਲੀ ਲਈ ਰਿਪੋਰਟ ਕਰਨ ਲਈ ਮਿਤੀ ਅਤੇ ਸਮੇਂ ਲਈ ਸੂਚਿਤ ਕੀਤਾ ਜਾਵੇਗਾ।

ਉਨ੍ਹਾਂ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਟਾਊਟ/ਧੋਖੇਬਾਜ ਵਿਅਕਤੀਆਂ ਤੋਂ ਸੁਚੇਤ ਰਹਿਣ ਅਤੇ ਨਸ਼ਿਆਂ ਦੀ ਵਰਤੋਂ ਤੋਂ ਬਚਣ।    

Exit mobile version