ਧੋਖਾ ਖਾਣ ਤੋਂ ਪਹਿਲ੍ਹਾਂ ਘੋਸ਼ਨਾਵਾਂ ਨੂੰ ਆਜਮਾ ਲੈਣ ਗੁਜਰਾਤ ਅਤੇ ਹਿਮਾਚਲ ਦੇ ਲੋਕ: ਇੱਕ ਹਜ਼ਾਰ ਰੁਪਏ ਹਾਲੇ ਵੀ ਉਡੀਕ ਰਹਿਆਂ ਪੰਜਾਬ ਦੀਆਂ ਮਹਿਲਾਵਾਂ- ਪ੍ਰਤਾਪ ਬਾਜਵਾ

ਗੁਰਦਾਸਪੁਰ, 24 ਅਗਸਤ (ਮੰਨਣ ਸੈਣੀ)। ਕਾਂਗਰਸ ਵਿਧਾਇਕ ਦਲ ਦੇ ਨੇਤਾ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੇ ਤੰਜ ਕਸਦਿਆਂ ਕਿਹਾ ਹੈ ਕਿ ਪੰਜਾਬ ਦੀ ਮਹਿਲਾਵਾਂ ਆਪਣੇ ਖਾਤੇ ਵਿੱਚ 1 ਹਜਾਰ ਰੁਪਏ ਦੀ ਰਕਮ ਦੀ ਉਠੀਕ ਕਰ ਰਹੀਆਂ ਹਨ। ਜਿਸ ਦਾ ਵਾਅਦਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਐਸੇ ਵਾਅਦੇ ਨਹੀਂ ਕਰਨੇ ਚਾਹੀਦੇ, ਜਿਨ੍ਹਾਂ ਨੂੰ ਉਹ ਪੂਰਾ ਨਾ ਕਰ ਸਕੇ। ਸਰਦਾਰ ਬਾਜਵਾ ਦਾ ਕਹਿਣਾ ਹੈ ਕਿ ਚੋਣਾ ਤੋਂ ਪਹਿਲਾਂ ਮੁਫ਼ਤ ਘੋਸ਼ਨਾ ਅਤੇ ਮੁਫ਼ਤ ਵੰਡਣ ਤੇ ਸੁਪਰੀਮ ਕੋਰਟ ਦੀ ਟਿਪੱਣੀ ਚਿੰਤਾ ਦਾ ਵਿਸ਼ਾ ਹੈ।

ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਆਪਣਾ ਆਧਾਰ ਬਣਾਉਣ ਲਈ ਗਲਤ ਫਾਰਮੂਲਾ ਆਜਮਾ ਰਹੀ ਹੈ। ਉਨ੍ਹਾਂ ਇਨ੍ਹਾਂ ਰਾਜ਼ਾ ਦੇ ਲੋਕਾਂ ਤੋਂ ਅਪੀਲ ਕੀਤੀ ਕਿ ਧੋਖਾ ਖਾਣ ਤੋਂ ਪਹਿਲਾ ਘੋਸ਼ਨਾਵਾਂ ਨੂੰ ਆਜ਼ਮਾ ਲਵੋਂ। ਬਾਜਵਾ ਨੇ ਕਿਹਾ ਕਿ ਮੋਹਲਾ ਕਲੀਨਿਕ ਪੰਜਾਬ ਦੀ ਖਸਤਾ ਸੇਹਤ ਵਿਵਸਥਾ ਤੇ ਕੋਈ ਸੁਧਾਰ ਨਹੀਂ ਹੋਣ ਦੇਂਣਗੇਂ। ਰਾਜਾਂ ਨੂੰ ਆਧੂਨਿਕ ਸੁਵਿਧਾਵਾਂ ਨਾਲ ਲੈਸ ਮਲਟੀ- ਸਪੈਸ਼ਲਿਟੀ ਅਸਪਤਾਲਾਂ ਦੀ ਸਖੱਤ ਜਰੂਰਤ ਹੈ ਜੋ ਇਸ ਖੇਤਰ ਦੇ ਲੋਕਾਂ ਨੂੰ ਬੇਹਤਰ ਇਲਾਜ ਮੁਹਇਆ ਕਰਵਾਉਣਗੇਂ। ਉਨ੍ਹਾਂ ਕਿਹਾ ਕਿ ਇਹ ਦੁੱਖ ਦੀ ਗੱਲ਼ ਹੈ ਕਿ ਸੀਨੀਅਰ ਤੋਂ ਲੈ ਕੇ ਜੂਨਿਅਰ ਡਾਕਟਰ ਪੰਜਾਬ ਵਿੱਚ ਅਸਤੀਫ਼ਾ ਦੇ ਰਹੇ ਹਨ।

Exit mobile version