ਕਾਰ ਤੇ ਕੈਂਟਰ ਦੀ ਟੱਕਰ ’ਚ ਡਰਾਇਵਰ ਤੇ ਇੱਕੋ ਪਰਿਵਾਰ 3 ਜੀਆਂ ਦੀ ਮੌਤ

ਮਾਹਿਲਪੁਰ, 21 ਅਗਸਤ ( ਡਾ ਅਦਿਤਿ ਬਖ਼ਸ਼ੀ)।  ਮਾਹਿਲਪੁਰ-ਗੜ੍ਹਸ਼ੰਕਰ ਰੋਡ ਪਿੰਡ ਨਰਿਆਲਾ ਕੋਲ ਕਾਰ ਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋਣ ਨਾਲ ਮੌਕੇ ’ਤੇ ਕਾਰ ਡਰਾਇਵਰ ਤੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਗਜੀਤ ਕੌਰ (41) ਪਤਨੀ ਅਮਨਦੀਪ ਸਿੰਘ ਵਾਸੀ ਦਸੂਹਾ ਆਪਣੀ ਛੋਟੀ ਬੇਟੀ ਕਿਰਨਜੋਤ ਕੌਰ (5) ਨਾਲ ਕਾਰ  ਪੀ.ਬੀ. 07 ਬੀ.ਪੀ 3580 ’ਚ ਆਪਣੀ ਮਾਤਾ ਗੁਰਦੀਪ ਕੌਰ (70) ਪਤਨੀ ਸਵ: ਹਰਨੋਨਿਹਾਲ ਸਿੰਘ ਨੂੰ ਆਪਣੇ ਪੇਕੇ ਪਿੰਡ ਚੱਕ ਹੋਲਗੜ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਛੱਡਣ ਲਈ ਦਿਹਾੜੀ ’ਤੇ ਡਰਾਇਵਰ (ਹੀਰਾ ਲਾਲ ਉਰਫ ਵਿੱਕੀ ਪੁੱਤਰ ਕਿਸ਼ਨ ਵਾਸੀ ਬੋਦਲ ਕੋਟਲੀ (ਟਾਂਡਾ)  ਨਾਲ ਲੈ ਕੇ ਜਾ ਰਹੀ ਸੀ।

ਜਦੋਂ ਉਹ ਉਕਤ ਸਥਾਨ ’ਤੇ ਪਹੁੰਚੇ ਕਿਸੇ ਵਾਹਨ ਨੂੰ ਉਵਰਟੇਕ ਕਰਦੇ ਹੋਏ ਬੇਕਾਬੂ ਹੋਈ ਕਾਰ ਗੜ੍ਹਸ਼ੰਕਰ ਤੋਂ ਮਾਹਿਲਪੁਰ ਵੱਲ ਨੂੰ ਆ ਰਹੇ ਸੀਮਿੰਟ ਨਾਲ ਲੱਦੇ ਕੈਂਟਕ (ਪੀ.ਬੀ 08 ਸੀ.ਬੀ 2296) ਨਾਲ ਜ਼ਬਰਦਸਤ ਟਕਰਾ ਗਈ ਤੇ ਕਾਰ ਡਰਾਇਵਰ ਹੀਰਾ ਲਾਲ, ਗੁਰਦੀਪ ਕੌਰ, ਜਗਜੀਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ ਜਦ ਕਿ ਜ਼ਖਮੀ ਬੱਚੀ ਕਿਰਨਜੋਤ ਕੌਰ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ ਅਤੇ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਹੁਸਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ। ਕੈਂਟਰ ਡਰਾਇਵਰ ਮੌਕੇ ’ਤੋਂ ਫਰਾਰ ਹੋ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਦੋਨਾਂ ਵਾਹਨਾ ਨੂੰ ਕਬਜ਼ੇ ’ਚ ਲੈ  ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Exit mobile version