ਹਰਜਿੰਦਰ ਸਿੰਘ ਕਲਸੀ ਨੇ ਲੋਕ ਸੰਪਰਕ ਅਫ਼ਸਰ ਬਟਾਲਾ  ਦਾ ਅਹੁਦਾ ਸੰਭਾਲਿਆ

ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ ਜਾਵੇਗਾ

ਬਟਾਲਾ, 18 ਅਗਸਤ ( ਮੰਨਣ ਸੈਣੀ) । ਹਰਜਿੰਦਰ ਸਿੰਘ ਕਲਸੀ ਨੇ ਅੱਜ ਬਾਅਦ ਦੁਪਿਹਰ ਲੋਕ ਸੰਪਰਕ ਅਫ਼ਸਰ, ਬਟਾਲਾ ਦਾ ਆਪਣਾ ਅਹੁਦਾ ਸੰਭਾਲ ਲਿਆ ਹੈ। ਹਰਜਿੰਦਰ ਸਿੰਘ ਕਲਸੀ ਇਸ ਤੋਂ ਪਹਿਲਾਂ ਕਾਫੀ ਲੰਬੇ ਸਮੇ  ਗੁਰਦਾਸਪੁਰ ਵਿਖੇ ਡੀ.ਪੀ.ਆਰ.ਓ. ਤਾਇਨਾਤ ਸਨ ।ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਕੀਤੇ ਗਏ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ ਦੇ ਤਬਾਦਲਿਆਂ ਤਹਿਤ ਉਨ੍ਹਾਂ ਨੂੰ  ਬਟਾਲਾ ਵਿਖੇ ਤਾਇਨਾਤ ਕੀਤਾ ਗਿਆ ਹੈ।

ਅੱਜ  ਡੀ.ਪੀ.ਆਰ.ਓ. ਬਟਾਲਾ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਗੱਲ ਕਰਦਿਆਂ ਹਰਜਿੰਦਰ ਸਿੰਘ ਕਲਸੀ  ਨੇ  ਉਨ੍ਹਾਂ ਦਾ ਸਵਾਗਤ ਕਰਨ ਆਏ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ  ਦੀਆਂ  ਗਤੀਵਿਧੀਆਂ ਨੂੰ ਆਪਣੀ ਡਿਊਟੀ ਦੇ ਫਰਜ਼ ਨੂੰ ਸਮਝਦੇ ਹੋਏ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਫਰਜ਼ ਹੋਵੇਗਾ। 

ਅਹੁਦਾ ਸੰਭਾਲਣ ਮੌਕੇ ਪੱਤਰਕਾਰਾਂ ਤੋਂ ਇਲਾਵਾ ਆਪ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਰਜਿੰਦਰਾ ਫੌਡਰੀ ਵਾਲੇ, ਹਰਪਾਲ ਸਿੰਘ ਬੈਸਟ ਟਾਈਲ ਵਾਲੇ,ਚੋਹਾਨ, ਕੁਲਵੰਤ ਸਿੰਘ ਖੋਖਰ, ਨਿਰਮਲ ਸਿੰਘ ਅੌਲਖ, ਰਿਟਾਇਰਡ ਡੀ ਪੀ ਆਰ ਓ ਰਾਜਵਿੰਦਰ ਸਿੰਘ ਰਿਆੜ, ਰਿਟਾਇਰਡ ਡੀ ਪੀ ਆਰ ਓ ਸਵਿੰਦਰ ਸਿੰਘ ਭਾਗੋਵਾਲੀਆ, ਆਦਿ ਬਟਾਲਾ ਦਾ ਸਮੂਹ ਸਟਾਫ਼ ਵੀ ਹਾਜ਼ਰ ਸੀ।

Exit mobile version