ਪੁਲਿਸ ਦੀ ਵਿਸ਼ੇਸ਼ ਟੀਮ ਨੇ ਬੱਬਰੀ ਨਾਕੇ ਤੋਂ ਟੈਂਪੂ ਟਰੈਵਲਰ ਤੋਂ 70 ਪੇਟੀਆਂ ਨਾਜਾਇਜ਼ ਸ਼ਰਾਬ ਕੀਤੀ ਬਰਾਮਦ, ਮਾਮਲਾ ਦਰਜ

ਗੁਰਦਾਸਪੁਰ, 18 ਅਗਸਤ (ਮੰਨਣ ਸੈਣੀ)। ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਗੁਰਦਾਸਪੁਰ ਬੱਬਰੀ ਬਾਈਪਾਸ ‘ਤੇ ਵਿਸ਼ੇਸ਼ ਚੈਕਿੰਗ ਦੌਰਾਨ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਜਿਸ ਵਿੱਚ ਰਾਇਲ ਸਟੈਗ ਦੀਆਂ 45 ਪੇਟੀਆਂ, ਮੈਕਡੋਵਲ ਨੰਬਰ ਇੱਕ ਦੀਆਂ 25 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਪੁਲੀਸ ਨੇ ਪਠਾਨਕੋਟ ਦੇ ਰਹਿਣ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਤਹਿਤ ਸ਼ਰਾਬ ਸਸਤੀ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ, ਇਸ ਦਾ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਜਿਲਿਆਂ ਵਿੱਚ ਸ਼ਰਾਬ ਕਾਰੋਬਾਰਿਆਂ ਵੱਲੋਂ ਇੱਕਜੁੱਟਤਾ ਕਰ ਲਈ ਗਈ ਹੈ ਅਤੇ ਦੂਸਰੀ ਜਗਹ ਸ਼ਰਾਬ ਦਾ ਰੇਟ ਸਸਤਾ ਹੈ। ਜਿਸ ਕਾਰਨ ਸਰਕਾਰੀ ਫੀਸ ਭਰ ਕੇ ਵੀ ਤਸਕਰ ਸ਼ਰਾਬ ਦੇ ਠੇਕੇਦਾਰਾਂ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਜਿਸ ਨੂੰ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਅਜਿਹੇ ਸਮੱਗਲਰਾਂ ਨੂੰ ਕਾਬੂ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਪੁਲਿਸ ਦੀ ਟੀਮ ਆਬਕਾਰੀ ਵਿਭਾਗ ਨਾਲੋਂ ਵੀ ਵੱਧ ਸਰਗਰਮ ਹੈ। ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਦੀ ਅਗਵਾਈ ਵਾਲੀ ਇਸ ਵਿਸ਼ੇਸ਼ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ। ਪੁਲਿਸ ਥਾਣਾ ਸਦਰ ਨੇ ਅਮਨਦੀਪ ਪੁੱਤਰ ਤਿਲਕਰਾਜ ਘਾਟੀ ਰੋਡ ਸਰਕਾਰੀ ਸਕੂਲ ਡਵੀਜ਼ਨ ਨੰ.2 ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਦਕਿ ਇਸ ਦੇ ਨਾਲ ਹੀ ਰਿੰਕੂ ਪੁੱਤਰ ਅਮਰਨਾਥ ਰਾਮਲੀਲਾ ਮੈਦਾਨ ਦੇ ਖ਼ਿਲਾਫ਼ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਗੁਰਦਾਸਪੁਰ ‘ਚ ਵੱਡੀ ਮਾਤਰਾ ‘ਚ ਸ਼ਰਾਬ ਫੜੇ ਜਾਣ ਤੋਂ ਬਾਅਦ ਐਕਸਾਈਜ਼ ਵਿਭਾਗ ‘ਚ ਵੀ ਹੜਕੰਪ ਮਚ ਗਿਆ ਹੈ। ਆਬਕਾਰੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਥਾਣਾ ਸਦਰ ਦੀ ਪੁਲੀਸ ਪਹੁੰਚ ਕੇ ਸ਼ਰਾਬ ਸਬੰਧੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਹੈ।

Exit mobile version