ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਵਿਖੇ ਦੇਰ ਰਾਤ ਰਾਵੀ ਦਰਿਆ ਨੇੜਿਉਂ ਸੜਕ ਵਿੱਚ ਪਏ ਪਾੜ ਦਾ ਜਾਇਜ਼ਾ ਲੈਣ ਪਹੁੰਚੇ ਡਿਪਟੀ ਕਮਿਸ਼ਨਰ ਇਸ਼ਫਾਕ

ਸਬੰਧਤ ਵਿਭਾਗਾਂ ਵਲੋਂ ਸੜਕ ਵਿੱਚ ਪਏ ਪਾੜ ਨੂੰ ਤੇਜੀ ਨਾਲ ਭਰਨ ਲਈ ਕੀਤੇ ਜਾ ਰਹੇ ਨੇ ਯਤਨ

ਡੇਰਾ ਬਾਬਾ ਨਾਨਕ (ਗੁਰਦਾਸਪੁਰ) , 16 ਅਗਸਤ ( ਮੰਨਣ ਸੈਣੀ)। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਨੇੜੇ ਕੱਸੋਵਾਲ ਪੁੱਲ ਤੋਂ ਭਾਰਤ ਵਾਲੇ ਪਾਸੇ ਰਾਵੀ ਦਰਿਆ ਨੇੜੇ ਪਿੰਡ ਘੋਨੇਵਾਲ ਤੋਂ ਆਉਂਦੀ ਸੜਕ ਵਿੱਚ ਪਏ ਪਾੜ ਦਾ ਜਾਇਜ਼ਾ ਲਿਆ ਅਤੇ ਦੇਰ ਰਾਤ ਆਪਣੀ ਮੋਜੂਦਗੀ ਵਿਚ ਸਬੰਧਤ ਵਿਭਾਗਾਂ ਵਲੋਂ ਪਾੜ ਪੂਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਹੋਰ ਤੇਜ਼ੀ ਲਿਆਉਣ ਲਈ ਕਿਹਾ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੀਵੇਂ ਖੇਤਾਂ ਵਿੱਚ ਨਾ ਜਾਣ। ਉਨ੍ਹਾਂ ਕਿਹਾ ਕਿ ਜਿਲਾ ਪਰਸ਼ਾਸਨ ਵਲੋਂ ਸੜਕ ਵਿੱਚ ਪਏ ਪਾੜ ਨੂੰ ਭਰਨ ਲਈ ਪਰਬੰਧ ਕਰ ਲਏ ਹਨ ਅਤੇ ਸਬੰਧਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਕੰਮ ਕੀਤਾ ਜਾ ਰਿਹਾ ਹੈ। ਲੇਬਰ, ਜੀਸੀਬੀ ਮਸ਼ੀਨਾ ਤੇ ਬੋਰੀਆਂ ਵਿੱਚ ਮਿੱਟੀ ਭਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ।

ਉਨ੍ਹਾਂ ਲੋਕਾਂ ਨੂੰ ਕਿਸੇ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਤੇ ਕਿਹਾ ਪਰਸ਼ਾਸਨ ਵਲੋ ਲੋੜੀਦੇ ਸਾਰੇ ਇੰਤਜਾਮ ਕੀਤੇ ਗਏ ਹਨ ਅਤੇ ਜੋ ਲੋਕ ਜਾ ਖੇਤਾਂ ਵਿੱਚ ਕੰਮ ਕਰਨ ਲਈ ਕਿਸਾਨ ਪੁਲ ਤੋਂ ਪਾਰ ਗਏ ਸਨ, ਉਨ੍ਹਾਂ ਬੇੜੀ ਰਾਹੀ ਵਾਪਸ ਆ ਗਏ ਹਨ। ਇਸ ਮੌਕੇ ਉਨ੍ਹਾਂ ਬੀਐਸਐਫ ਦੇ ਅਧਿਕਾਰੀਆਂ ਕੋਲੋ ਵੀ ਸਾਰੀ ਸਥਿਤੀ ਦਾ ਜਾਇਜ਼ਾ ਲਿਆ।

Exit mobile version