ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਪ੍ਰਦਰਸਨ ਕਰਕੇ ਡੀ ਸੀ ਦਫਤਰ ਮੈਮੋਰੰਡਮ ਦਿੱਤਾ

ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਅਜ਼ਾਦੀ ਦੀ 75ਵੀਂ ਵਰੇਗੰਢ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ – ਜਥੇਦਾਰ ਛੋਟੇਪੁਰ,ਗੋਰਾ

ਗੁਰਦਾਸਪੁਰ, 13 ਅਗਸਤ (ਮੰਨਣ ਸੈਣੀ)। ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੇਲਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂਂ ਜਾਰੀ ਕੀਤੇ ਆਦੇਸ਼ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬੀਬੀ ਜਸਬੀਰ ਕੌਰ ਜਫਰਵਾਲ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ, ਗ੍ਰੰਥੀ ਸਿੰਘ, ਹਜ਼ੂਰੀ ਰਾਗੀ ਸਿੰਘ, ਢਾਡੀ, ਕਵੀਸ਼ਰ, ਪ੍ਰਚਾਰਕ ਅਤੇ ਸਮੂਹ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਸਟਾਫ ਮੈਂਬਰਾਂ ਨੇ ਕਾਲੀਆਂ ਦਸਤਾਰਾਂ ਬਣ ਕੇ ਹੱਥਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਤਖ਼ਤੀਆਂ ਫੜ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਲਈ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸਨ ਕੀਤਾ।

ਇਸ ਮੌਕੇ ਤੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ, ਜਥੇਦਾਰ ਗੁਰਨਾਮ ਸਿੰਘ ਜੱਸਲ ਅਤੇ ਬੀਬੀ ਜਸਬੀਰ ਕੌਰ ਜਫਰਵਾਲ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪਹੁੰਚ ਕੇ ਸ੍ਰ ਸੁਖਵਿੰਦਰ ਸਿੰਘ ਤਹਿਸੀਲਦਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਮੰਗ ਪਹੁੰਚਾਉਣ ਲਈ ਮੈਮੋਰੰਡਮ ਦਿੱਤਾ।

ਇਸ ਮੌਕੇ ਤੇ ਜਥੇਦਾਰ ਛੋਟੇਪੁਰ, ਜਥੇਦਾਰ ਗੋਰਾ, ਜਥੇਦਾਰ ਤੁਗਲਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ 80 ਪ੍ਰਤੀਸ਼ਤ ਤੋਂ ਵੱਧ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਸਨ। ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦੀ ਰਹੀ ਹੈ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਦਾ ਸਮਾਂ ਖਤਮ ਹੋਣ ਦੇ ਬਾਵਜੂਦ ਸਿੰਘਾਂ ਨੂੰ 27-27 ਸਾਲ,32-32 ਸਾਲਾ ਦਾ ਸਮਾਂ ਹੋ ਜਾਣ ਤੇ ਵੀ ਵੱਖ-ਵੱਖ ਜੇਲਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਜਥੇਦਾਰ ਛੋਟੇਪੁਰ, ਜਥੇਦਾਰ ਗੋਰਾ, ਜਥੇਦਾਰ ਤੁਗਲਵਾਲ, ਬੀਬੀ ਜਫਰਵਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਸ਼ ਦੀ 75 ਵੀ ਵਰੇਗੰਢ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਪੁਰਜ਼ੋਰ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ, ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਨੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਤਾਂ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਤੇ ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸ੍ਰ ਮੋਨਟੇਕ ਸਿੰਘ ਛੋਟੇਪੁਰ, ਸ੍ਰ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਓਠੀਆਂ ਸਾਹਿਬ, ਸ੍ਰ ਮਨਜੀਤ ਸਿੰਘ ਜਫਰਵਾਲ ਮੈਨੇਜਰ ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ, ਸ੍ਰ ਨਿਸ਼ਾਨ ਸਿੰਘ ਪੰਧੇਰ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ,ਸ੍ਰ ਸੰਤੋਖ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ, ਸ੍ਰ ਬਲਜੀਤ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ,ਸ੍ਰ ਮਨਜੀਤ ਸਿੰਘ ਜੋੜਾ ਮੈਨੇਜਰ ਗੁਰਦੁਆਰਾ ਤੇਜਾ ਕਲਾ, ਸ੍ਰ ਮਨਜੀਤ ਸਿੰਘ ਕੰਡੀਲਾ ਮੈਨੇਜਰ ਗੁਰਦੁਆਰਾ ਗੁਰੂਆਣਾ ਸਾਹਿਬ, ਸ੍ਰ ਸਰਬਜੀਤ ਸਿੰਘ ਗੱਜੂਗਾਜੀ, ਸ੍ਰ ਮਲਕੀਅਤ ਸਿੰਘ ਹੈਪੀ, ਸ੍ਰ ਗੁਰਵਿੰਦਰ ਸਿੰਘ ਤਲਵੰਡੀ,ਸ੍ਰ ਗੁਰਖੇਲ ਸਿੰਘ ਨਿੱਕੇ ਘੁੰਮਣ, ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ,ਸ੍ਰ ਮਨਜੀਤ ਸਿੰਘ ਕਾਦੀਆਂ, ਸ੍ਰ ਗੁਰਮੁੱਖ ਸਿੰਘ ਖਾਲਸਾ,ਸ੍ਰ ਬਲਬੀਰ ਸਿੰਘ ਸੇਖਵਾਂ, ਸ੍ਰ ਜਗਰੂਪ ਸਿੰਘ ਕਲਿਆਣਪੁਰ,ਸ੍ਰ ਰਛਪਾਲ ਸਿੰਘ ਗੁਰਦਾਸਨੰਗਲ,ਸ੍ਰ ਜਸਵਿੰਦਰ ਸਿੰਘ ਸਹੂਰ, ਬੀਬੀ ਰਾਜਬੀਰ ਕੌਰ, ਬੀਬੀ ਸਰਬਜੋਤ ਕੌਰ,ਸ੍ਰ ਸ਼ਮਸ਼ੇਰ ਸਿੰਘ ਮਿਸਰਪੁਰਾ,ਸ੍ਰ ਮਨਜੀਤ ਸਿੰਘ ਬੁੱਟਰ, ਸ੍ਰ ਦਿਲਬਾਗ ਸਿੰਘ,ਸ੍ਰ ਗੁਰਪ੍ਰੀਤ ਸਿੰਘ ਬਲੱਗਣ, ਸ੍ਰ ਸੰਤੋਖ ਸਿੰਘ ਭੰਬੋਈ, ਸ੍ਰ ਗੁਲਬਾਗ ਸਿੰਘ ਬਾਸਰਪੁਰ, ਸ੍ਰ ਗੁਰਪ੍ਰੀਤ ਸਿੰਘ ਕੋਠਾ, ਸ੍ਰ ਜਗਜੀਤ ਸਿੰਘ ਦੋਲਤਪੁਰ, ਸ੍ਰ ਤਰਨਦੀਪ ਸਿੰਘ ਬਿੱਕਾ, ਸ੍ਰ ਅਕਾਸ਼ਦੀਪ ਸਿੰਘ ਰਸੂਲਪੁਰ ਆਦਿ ਸੈਂਕੜੇ ਹਾਜ਼ਰ ਸਨ।

Exit mobile version