ਭਾਰਤ ਨੇ ਫੇਰ ਪੜਾਇਆ ਪਾਕ ਨੂੰ ਮਾਨਵਤਾ ਦਾ ਪਾਠ, ਦਿਖਾਈ ਦਰਿਆਦਿਲੀ, ਗਲਤੀ ਨਾਲ ਸਰਹਦ ਪਾਰ ਆਏ ਨੌਜਵਾਨਾਂ ਤੋਂ ਪੁਛਗਿਛ ਬਾਅਦ ਕੀਤਾ ਪਾਕਿਸਤਾਨ ਹਵਾਲੇ

ਗੁਰਦਾਸਪੁਰ, 10 ਅਗਸਤ (ਮੰਨਣ ਸੈਣੀ)। ਭਾਰਤ ਵੱਲੋਂ ਗੁਆਡ਼ੀ ਮੁਲਕ ਪਾਕਿਸਤਾਨ ਨੂੰ ਇਕ ਵਾਰ ਫੇਰ ਮਾਨਵਤਾ ਦਾ ਪਾਠ ਪੜਾਉਣ ਦੀ ਕੌਸ਼ਿਸ਼ ਕੀਤੀ ਗਈ ਹੈ ਅਤੇ ਭਾਰਤੀ ਫੋਜ਼ ਅਤੇ ਬੀ.ਐਸ.ਐਫ ਵੱਲੋਂ ਇਕ ਵਾਰ ਫੇਰ ਪਾਕਿਸਤਾਨ ਨੂੰ ਦਰਿਆਦਿਲੀ ਅਤੇ ਮਾਨਵਤਨਾ ਦਾ ਪਾਠ ਪੜਾਉੰਦੇ ਹੋਏ ਗਲਤੀ ਨਾਲ ਹਿੰਦੋਸਤਾਨ ਪਹੁੰਚੇ ਦੋ ਨੌਜਵਾਨਾਂ ਨੂੰ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਹੈ। ਉਕਤ ਦੋਨਾਂ ਨੌਜਵਾਨ ਤੋਂ ਪੂਰੀ ਛਾਨਬੀਨ ਅਤੇ ਪੜਤਾਲ ਕਰ ਭਾਰਤ ਵੱਲੋਂ ਇਹ ਅਹਿਮ ਕਦਮ ਚੁੱਕਿਆ ਗਿਆ ਹੈ ਅਤੇ ਇਹ ਗੁਆਂਡੀ ਮੁਲਕ ਨੂੰ ਇਹ ਸੰਦੇਸ਼ ਦੇਣ ਦੀ ਕੌਸ਼ਿਸ਼ ਕੀਤੀ ਗਈ ਹੈ ਕਿ ਭਾਰਤ ਉਹਨਾਂ ਮੁਲਕਾਂ ਚੋਂ ਨਹੀਂ ਜੋਂ ਮਾਨਵਤਾ ਦੀ ਕਦਰਾਂ ਨੂੰ ਤਾਰ ਤਾਰ ਕਰ ਦਿੰਦੇ ਹਨ। ਭਾਰਤ ਸਿਰਫ਼ ਸੱਚ ਦਾ ਹਾਣੀ ਹੈ ਅਤੇ ਕਿਸੇ ਬੁਗੁਨਾਹ ਤੇ ਤਸ਼ਦੱਤ ਸਹਿਣ ਨਹੀਂ ਕਰਦਾ।

ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੀ 10 ਬਟਾਲੀਅਨ ਦੇ ਜਵਾਨਾਂ ਵੱਲੋਂ ਡੇਰਾ ਬਾਬਾ ਨਾਨਕ ਟਾਊਨ ਦੀ ਚੌਕੀ ਦੇ ਨੇੜੇ ਬੁਧਵਾਰ ਨੂੰ ਘੁਸਪੈਠ ਕਰਦੇ ਹੋਏ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਸੀ। ਫੜੇ ਗਏ ਪਾਕਿਸਤਾਨੀਆਂ ਕੋਲੋਂ ਦੋ ਮੋਬਾਈਲ ਫੋਨ, 500 ਰੁਪਏ ਦੀ ਪਾਕਿਸਤਾਨੀ ਕਰੰਸੀ ਅਤੇ ਕੁਝ ਹੋਰ ਸਾਮਾਨ ਬਰਾਮਦ ਹੋਇਆ ਹੈ। ਜਿਸ ਦੀ ਪੁਸ਼ਟੀ ਗੁਰਦਾਸਪੁਰ ਵਿੱਚ ਤਾਇਨਾਤ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕੀਤੀ ਸੀ।

ਇਹਨਾਂ ਪਾਕਿਸਤਾਨੀ ਵਸਨੀਕਾਂ ਨੂੰ ਬੁੱਧਵਾਰ ਦੁਪਹਿਰ ਕਰੀਬ 11.15 ਵਜੇ ਡੇਰਾ ਬਾਬਾ ਨਾਨਕ ਟਾਊਨ (ਬੀ.ਓ.ਪੀ.) ਵਿਖੇ ਤੈਨਾਤ ਕਿਸਾਨ ਗਾਰਡ ਪਾਰਟੀ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਕਰ ਰਹੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕਰ ਲਿਆ ਜੋਂ ਕਰੀਬ 10 ਮੀਟਰ ਅੰਦਰ ਆ ਚੁੱਕੇ ਸਨ।

ਗ੍ਰਿਫਤਾਰ ਪਾਕਿਸਤਾਨੀ ਨਾਗਰਿਕ ਜਵਾਨ ਹਨ। ਜਿਨ੍ਹਾਂ ਦੀ ਪਛਾਣ ਕਿਸ਼ਨ ਮਸੀਹ ਪੁੱਤਰ ਸਲਸ ਮਸੀਹ ਉਮਰ (26) ਸਾਲ ਅਤੇ ਰਬਿਜ਼ ਮਸੀਹ ਪੁੱਤਰ ਸਾਜਿਦ ਮਸੀਹ ਉਮਰ 18 ਸਾਲ ਦੋਵੇਂ ਵਾਸੀ ਪਿੰਡ ਭੋਲਾ ਬਾਜਵਾ ਜ਼ਿਲ੍ਹਾ ਨਾਰੋਵਾਲ ਵਜੋਂ ਹੋਈ ਸੀ।

ਉਪਰੋਕਤ ਦੋਵਾਂ ਦੀ ਤਲਾਸ਼ੀ ਦੌਰਾਨ ਬੀਐਸਐਫ ਦੇ ਜਵਾਨਾਂ ਨੇ 2 ਮੋਬਾਈਲ ਫੋਨ ਬਰਾਮਦ ਕੀਤੇ ਸਨ। ਜਿਸ ਵਿੱਚ ਰਬਿਜ਼ ਮਸੀਹ ਤੋਂ ਟੈਲੀਨੋਰ ਕੰਪਨੀ ਅਤੇ ਕਿਸ਼ਨ ਮਸੀਹ ਤੋਂ ਜੈਜ਼ ਕੰਪਨੀ ਦਾ ਫੋਨ ਬਰਾਮਦ ਹੋਇਆ ਹੈ। ਇਸ ਦੇ ਨਾਲ ਦੋਵਾਂ ਕੋਲੋਂ 500 ਪਾਕਿਸਤਾਨੀ ਰੁਪਏ, ਦੋ ਆਈਡੀ ਕਾਰਡ, 1 ਤੰਬਾਕੂ ਦਾ ਪੈਕਟ ਬਰਾਮਦ ਹੋਇਆ ਹੈ। ਬੀਐਸਐਫ ਤਰਫ਼ੋਂ ਉਪਰੋਕਤ ਦੋਵਾਂ ਨੂੰ ਮੁੱਢਲੀ ਪੁੱਛਗਿੱਛ ਲਈ ਡੀਸੀ (ਜੀ) ਦੀ ਟੀਮ ਕੋਲ ਭੇਜ ਦਿੱਤਾ ਗਿਆ ਸੀ। ਪਰ ਵੱਖ ਵੱਖ ਏਜਂਸਿਆ ਵੱਲੋਂ ਕੀਤੀ ਗਈ ਪੁਛ ਪੜਤਾਲ ਤੋਂ ਬਾਅਦ ਇਹ ਪਾਇਆ ਗਿਆ ਕਿ ਉਕਤ ਦੋਨੋਂ ਗਲਤੀ ਨਾਲ ਸਰਹਦ ਟੱਪ ਗਏ ਸਨ। ਜਿਨ੍ਹਾਂ ਨੂੰ ਪੂਰੀ ਜਾਂਚ ਪੜਤਾਲ ਤੋਂ ਬਾਅਦ ਦੇਰ ਰਾਤ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਗਿਆ।

ਦੱਸਣਯੋਗ ਹੈ ਕਿ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਦੇ ਨਿਰਦੇਸ਼ਾਂ ’ਤੇ ਬੀਐਸਐਫ ਦੇ ਜਵਾਨ ਪੂਰੀ ਤਿਆਰੀ ਨਾਲ ਸਰਹੱਦ ਦੀ ਸੁਰੱਖਿਆ ਵਿੱਚ ਡਟੇ ਹੋਏ ਹਨ ਅਤੇ ਹਰ ਛੋਟੀ ਛੋਟੀ ਗਤਿਵਿਧੀ ਤੇ ਨਜ਼ਰ ਜਮਾਏ ਹਨ।

Exit mobile version