ਈ ਸੰਜੀਵਨੀ ਆਨਲਾਈਨ ਓਪੀਡੀ ਸੇਵਾਵਾਂ ਸੁਰੂ : ਸਿਵਲ ਸਰਜਨ

ਗੁਰਦਾਸਪੁਰ , 29 ਜੁਲਾਈ (  ਮੰਨਣ ਸੈਣੀ )। ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ  ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਈ ਸੰਜੀਵਨੀ ਆਨਲਾਈਨ ਓਪੀਡੀ ਸੇਵਾਵਾਂ ਕਵਿਡ  19 ਕਾਰਨ ਸਰਕਾਰੀ ਹਸਪਤਾਲਾਂ ਵਿੱਚ  ਭੀੜ ਭਾੜ ਹੋਣ ਤੋਂ ਰੋਕਣ ਦੇ ਮਕਸਦ ਲਈ ਸ਼ੁਰੂ ਕੀਤੀਆਂ ਗਈਆਂ ਸਨ, ਜੋ ਕਿ ਹੁਣ ਲਗਾਤਾਰ ਜਾਰੀ ਰਹਿਣਗੀਆਂ।

ਸਿਵਲ ਸਰਜਨ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਮੰਗਲਵਾਰ ਨੂੰ ਮੈਡੀਸਨ ਵਾਲੇ ਮਾਹਿਰ ਡਾਕਟਰ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਤੱਕ ਅਤੇ ਤੇ ਦੁਪਹਿਰ ਇੱਕ ਵਜੇ  ਤੋਂ ਦੋ ਵਜੇ ਤੱਕ ਮਨੋਵਿਗਿਆਨਕ ਡਾਕਟਰ ਅਤੇ ਬੁੱਧਵਾਰ ਨੂੰ ਔਰਤ ਰੋਗਾਂ ਦੇ ਮਾਹਰ ਡਾਕਟਰ  ਈ  ਸੰਜੀਵਨੀ ਰਾਹੀਂ ਆਨਲਾਈਨ ਮਰੀਜ਼ਾਂ ਨੂੰ ਸਲਾਹ ਦੇਣਗੇ  । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ  ਡਾ ਰੋਮੀ ਰਾਜਾ ਮਹਾਜਨ ਨੇ ਦੱਸਿਆ ਕਿ ਇਹ ਸੰਜੀਵਨੀ ਰਾਹੀਂ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਲੈਣ ਲਈ  ਮਰੀਜ਼ਾਂ ਨੂੰ ਆਨਲਾਈਨ ਪੋਰਟਲ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਈ ਸੰਜੀਵਨੀ.ਇਨ ਕੇ ਲੌਗਿਨ ਕਰ ਕੇ ਕੋਈ ਵੀ ਮਰੀਜ਼ ਓਟੀਪੀ ਰਾਹੀਂ  ਰਜਿਸਟ੍ਰੇਸ਼ਨ ਕਰ ਸਕਦਾ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਣ, ਡੀ ਆਈ ਓ ਡਾ ਅਰਵਿੰਦ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ, ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।

Exit mobile version