‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸ਼ਵ ਤਹਿਤ 13 ਤੋਂ 15 ਅਗਸਤ ਤਕ ‘ਹਰ ਘਰ ਤਿਰੰਗਾ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ

ਗੁਰਦਾਸਪੁਰ, 25 ਜੁਲਾਈ ( ਮੰਨਣ ਸੈਣੀ )। ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸ਼ਵ ’ ਤਹਿਤ ਸਰਕਾਰ ਵਲੋ 13 ਤੋਂ 15 ਅਗਸਤ ਤਕ ‘ ਹਰ ਘਰ ਤਿਰੰਗਾ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸੇ ਦੇ ਮੱਦੇਨਜ਼ਰ ਹੁਣ ਰਾਤ ਨੂੰ ਵੀ ਤਿਰੰਗਾ ਲਹਿਰਾਇਆ ਜਾ ਸਕੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸ਼ਵ’ ਜਿਲੇ ਅੰਦਰ ਵੱਖ-ਵੱਖ ਪ੍ਰੋਗਰਾਮ ਚੱਲ ਰਹੇ ਹਨ ਅਤੇ ਹੁਣ ਸਰਕਾਰ ਵਲੋਂ 75ਵੇਂ ਆਜ਼ਾਦੀ ਮਹਾਂਉਤਸ਼ਵ ਨੂੰ ਮੁੱਖ ਰੱਖਦੇ ਹੋਏ ‘ਹਰ ਘਰ ਤਿਰੰਗਾ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ।

ਉਨੰ ਅੱਗੇ ਕਿਹਾ ਕਿ ‘ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸ਼ਵ’ ਪ੍ਰਧਾਨ ਮੰਤਰੀ ਸ਼ਰਮ ਯੋਗ ਮਾਨ-ਧਨ ਯੋਜਨਾ ਤਹਿਤ ਜਿਲੇ ਅੰਦਰ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਤਾਂ ਜੋ ਕਿਰਤੀਆਂ ਦੀ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈ ਸਕਣ। ਇਸ ਤੋਂ ਇਲਾਵਾ ਵੱਖ-ਵੱਖ ਪ੍ਰਧਾਨ ਮੰਤਰੀ ਯੋਜਨਾਵਾਂ ਦਾ ਲਾਭ ਦੇਣ ਲਈ ਜ਼ਿਲ੍ਹੇ ਅੰਦਰ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਨਾਂ ਯੋਜਨਾਵਾਂ ਦੇ ਲਾਭ ਲੈਣ ਤੋਂ ਵੰਚਿਤ ਨਾ ਰਹੇ।

ਦੱਸਣਯੋਗ ਹੈ ਕਿ ਸਰਕਾਰ ਨੇ ਦੇਸ਼ ਦੇ ਫਲੈਗ ਕੋਡ ਵਿਚ ਬਦਲਾਅ ਕਰ ਦਿੱਤਾ ਹੈ , ਜਿਸ ਤਹਿਤ ਹੁਣ ਦਿਨ ਅਤੇ ਰਾਤ ਦੋਵਾਂ ਸਮੇਂ ਤਿਰੰਗਾ ਲਹਿਰਾਉਣ ਦੀ ਇਜ਼ਾਜਤ ਹੋਵੇਗੀ। ਨਾਲ ਹੀ ਹੁਣ ਪਾਲਿਸਟਰ ਅਤੇ ਮਸ਼ੀਨ ਨਾਲ ਬਣੇ ਰਾਸ਼ਟਰੀ ਝੰਡੇ ਦੀ ਵੀ ਵਰਤੋਂ ਕੀਤੀ ਜਾ ਸਕੇਗੀ।

Exit mobile version